Stubble Burning Cases: ਪਰਾਲੀ ਸਾੜਨ ਨਾਲ ਹੋ ਰਹੇ ਜ਼ਹਿਰੀਲੇ ਵਾਤਵਾਰਨ ਤੋਂ ਚਿੰਤਤ ਸੁਪਰੀਮ ਕੋਰਟ ਵੱਲੋਂ ਇਸ ਉੱਤੇ ਸੰਗਿਆਨ ਲੈਂਦੇ ਹੋਏ ਸਖ਼ਤ ਟਿੱਪਣੀਆਂ ਸੂਬਾ ਸਰਕਾਰ ਨੂੰ ਕੀਤੀਆਂ ਗਈਆਂ ਜਿਸ ਤੋਂ ਬਾਅਦ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੇ ਸਖ਼ਤੀ ਦਿਖਾਉਣੀ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਫਰੀਦਕੋਟ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਹੁਣ ਤੱਕ 195 ਚਲਾਣ ਕੀਤੇ ਗਏ ਹਨ ਜਿਨ੍ਹਾਂ ਤੋਂ ਕਰੀਬ 4 ਲੱਖ 90 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਹੁਣ ਤੱਕ 31 ਮਾਮਲੇ ਦਰਜ਼ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਈ ਮਾਮਲਿਆਂ ਵਿੱਚ ਬਾਈ ਨੇਮ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਕੁਝ ਅਗਿਆਤ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Stubble Burning News: ਪੰਜਾਬ 'ਚ ਇੱਕ ਦਿਨ 'ਚ ਪਰਾਲੀ ਸਾੜਨ ਦੇ 2544 ਮਾਮਲੇ, ਬਠਿੰਡਾ 'ਚ ਸਭ ਤੋਂ ਵੱਧ ਮਾਮਲੇ

ਉਥੇ ਦੂਜੇ ਪਾਸੇ ਲਾਗਾਤਰ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਲਾਗਾਤਰ ਫੀਲਡ ਚ ਜਾਕੇ ਸਰਵੇ ਕੀਤਾ ਜਾ ਰਿਹਾ ਨਾਲ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਅੱਜ ਹਰਜੀਤ ਸਿੰਘ ਐਸਐਸਪੀ ਫਰੀਦਕੋਟ ਅਤੇ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਸੈਟੇਲਾਈਟ ਜਰੀਏ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਸੰਧਵਾ ਵਿਖੇ ਵਿਜਟ ਕੀਤਾ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਸੀ।


ਇਸ ਮੋਕੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਪਰਾਲੀ ਸਾੜਨ ਦੀ ਵਜ੍ਹਾ ਬਾਰੇ ਜਾਣਕਰੀ ਲਈ ਨਾਲ ਹੀ ਸਰਕਾਰ ਵੱਲੋਂ ਪਰਾਲ਼ੀ ਦੀਆਂ ਗੱਠਾ ਬਣਾਉਣ ਅਤੇ ਪਰਾਲ਼ੀ ਨੂੰ ਖੇਤਾਂ ਚ ਵਾਹ ਕੇ ਬਿਜਾਈ ਕਰਨ ਵਲੀਆ ਮਸ਼ੀਨਾਂ ਹੈਪੀਸੀਡਰ ਆਦਿ ਬਾਰੇ ਜਾਣਕਾਰੀ ਦਿੱਤੀ ਜੋ ਸਰਾਕਰ ਵੱਲੋਂ ਪੰਚਾਇਤਾਂ ਅਤੇ ਸੋਸਾਇਟੀਆਂ ਨੂੰ ਮੁਹਈਆ ਕਰਵਾਈਆਂ ਗਇਆ ਹਨ ਜਿਨ੍ਹਾਂ ਦਾ ਲਾਭ ਕਿਸਾਨ ਲੈ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਸਮੱਸਿਆਵਾ ਦੱਸੀਆ ਜਿਨ੍ਹਾਂ ਨੂੰ ਸਰਕਾਰ ਤੱਕ ਪੁੱਜਦਾ ਕੀਤਾ ਜਾਵੇਗਾ ਅਤੇ ਸਰਕਾਰ ਵੀ ਪਰਾਲ਼ੀ ਸਾਂਭਣ ਲਈ ਹੋਰ ਪਲਾਟ ਲਾਉਣ ਦੇ ਪ੍ਰੋਜੈਕਟ ਲਾਉਣ ਜ਼ਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਚ ਕਿਸਾਨਾਂ ਨੂੰ ਹੋਰ ਸਮੱਸਿਆ ਨਾ ਆਵੇ।


ਉਧਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਲੇੱਕੇ ਆਪਣੀਆਂ ਮਜ਼ਬੂਰੀਆਂ ਗਿਣਵਾਉਂਦੇ ਕਿਹਾ ਕਿ ਉਨ੍ਹਾਂ ਨੂੰ ਸ਼ੋਂਕ ਨਹੀ ਕੇ ਓਹ ਪਰਾਲੀ ਸਾੜਨ ਪਰ ਇਸਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ।ਉਨ੍ਹਾਂ ਕਿਹਾ ਸਰਕਾਰ ਜਿੰਨੀ ਦੇਰ ਕੋਈ ਪੁਖਤਾ ਪ੍ਰਬੰਧ ਨਹੀਂ ਕਰਦੀ ਪਰਾਲੀ ਸਾੜਨ ਦੇ ਮਾਮਲੇ ਨਹੀਂ ਰੁਕ ਸਕਦੇ।


ਇਸ ਮੌਕੇ ਐਸਐਸਪੀ ਫਰੀਦਕੋਟ ਨੇ ਕਿਹਾ ਕਿ ਕਿਸਾਨਾਂ ਨੂੰ ਲਾਗਾਤਰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਸਿਵਲ ਪ੍ਰਸ਼ਾਸ਼ਨ ਨਾਲ ਫੀਲਡ ਚ ਜਾਕੇ ਸਰਵੇ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਨ੍ਹ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 195 ਚਲਾਣ ਕਰ 4.9 ਲਖ ਰੁਪਏ ਦਾ ਜੁਰਮਾਨਾ ਕੀਤਾ ਗੀਆ ਅਤੇ ਪਰਾਲੀ ਸਾੜਨ ਨੂੰ ਲੈਕੇ 31 ਮਾਮਲੇ ਜ਼ਿਲੇ ਅੰਦਰ ਦਰਜ਼ ਹੋਏ ਹਨ।


(ਦੇਵਾ ਨੰਦ ਸ਼ਰਮਾ ਦੀ ਰਿਪੋਰਟ)


ਇਹ ਵੀ ਪੜ੍ਹੋ: Delhi Air quality: ਦਿੱਲੀ-ਐਨਸੀਆਰ ਨੂੰ ਅਜੇ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ, ਕਈ ਇਲਾਕਿਆਂ 'ਚ AQI 400 ਤੋਂ ਪਾਰ