ਚੰਡੀਗੜ੍ਹ- ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। 2 ਲੁਟੇਰਿਆਂ ਵੱਲੋਂ ਘਰ ਵਿੱਚ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਕੀਤੀ ਗਈ। ਘਰ ਵਿੱਚ ਧੀ ਦਾ ਵਿਆਹ ਹੋਣ ਕਰਕੇ ਤਿਆਰੀਆਂ ਚੱਲ ਰਹੀਆਂ ਸਨ।  ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਏਅਰਫੋਰਸ ਦਾ ਸੇਵਾਮੁਕਤ ਅਧਿਕਾਰੀ ਇੰਦਰਬੀਰ ਸਿੰਘ ਸਿਧਾਣਾ ਆਪਣੇ ਘਰ ਵਿੱਚ ਇਕੱਲਾ ਸੀ। ਇਸ ਦੌਰਾਨ 2 ਲੁਟੇਰੇ ਘਰ ਵਿੱਚ ਦਾਖਲ ਹੁੰਦੇ ਹਨ ਤੇ ਉਸ ਨਾਲ ਕੁੱਟ ਮਾਰ ਕਰਦੇ ਹਨ। ਇਸ ਤੋਂ ਬਾਅਦ ਲੁਟੇਰਿਆਂ ਵੱਲੋਂ ਉਸ ਦੀ ਪੱਗ ਨਾਲ ਹੀ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤੇ ਮੂੰਹ ਵਿੱਚ ਵੀ ਕਪੜਾ ਪਾ ਦਿੱਤਾ ਜਾਂਦਾ ਹੈ ਤਾਂ ਜੋ ਆਵਾਜ਼ ਬਾਹਰ ਨਾ ਨਿਕਲੇ। ਇਸ ਤੋਂ ਬਾਅਦ ਲੁਟੇਰੇ ਬਿਨ੍ਹਾਂ ਕਿਸੇ ਦੇਰੀ ਦੇ 20 ਲੁੱਖ ਰੁਪਏ ਦੀ ਨਗਦੀ ਤੇ 15 ਲੱਖ ਰੁਪਏ ਦੇ ਗਹਿਣਿਆਂ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਹਨ।  


ਮਕਾਨ ਮਾਲਕ ਵੱਲੋਂ ਕਿਸੇ ਤਰੀਕੇ ਆਪਣੇ ਆਪ ਨੂੰ ਛੁਡਵਾਇਆ ਜਾਂਦਾ ਹੈ ਤੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਮਾਲਕ ਦਾ ਕਹਿਣਾ ਸੀ ਕਿ ਘਰ ਵਿੱਚ ਉਸ ਦੀ ਛੋਟੀ ਲੜਕੀ ਦਾ ਵਿਆਹ ਹੈ ਜਿਸ ਕਾਰਨ ਇੰਨਾਂ ਪੈਸਾ ਤੇ ਗਹਿਣੇ ਘਰ ਵਿੱਚ ਰੱਖੇ ਹੋਏ ਸਨ। ਜਿਸ ਸਮੇਂ ਇਹ ਘਰ ਵਿੱਚ ਇਹ ਵਾਰਦਾਤ ਹੋਈ ਉਸ ਸਮੇਂ ਉਹ ਇਕੱਲਾ ਸੀ। 


ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਆਸ ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ਕ ਹੈ ਕਿ ਇਹ ਵਾਰਦਾਤ ਨੂੰ ਅੰਜ਼ਾਮ ਕਿਸੇ ਆਪਣੇ ਵੱਲੋਂ ਹੀ ਦਿੱਤਾ ਗਿਆ ਹੈ। ਜਿੰਨ੍ਹਾਂ ਨੂੰ ਪਤਾ ਸੀ ਕਿ ਪੀੜਿਤ ਘਰ ਵਿੱਚ ਇਕੱਲਾ ਹੈ ਤੇ ਘਰ ਵਿੱਚ ਨਗਦੀ ਤੇ ਗਹਿਣੇ ਕਿੱਥੇ ਪਏ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਵੱਲੋਂ ਜਾਂਚ ਜਾਰੀ ਹੈ। 


WATCH LIVE TV