Delhi Kisan Andolen 2.0: ਪੰਜਾਬ ਕਿਸਾਨਾਂ ਨੇ 13 ਫਰਵਰੀ ਨੂੰ ਮੁੜ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਖੂਫੀਆ ਏਜੰਸੀਆਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖੂਫੀਆ ਏਜੰਸੀਆਂ ਮੁਤਾਬਕ ਲਗਭਗ 20 ਹਜ਼ਾਰ ਕਿਸਾਨ ਦਾ ਦਿੱਲੀ ਕੂਚ ਕਰਨ ਦਾ ਐਲਾਨ ਹੈ।


COMMERCIAL BREAK
SCROLL TO CONTINUE READING

ਕਿਸਾਨ ਅੰਦੋਲਨ ਦੇ ਦਿੱਲੀ ਕੂਚ ਤੋਂ ਬਾਅਦ ਦਿੱਲੀ ਪੁਲਿਸ ਨੂੰ ਅਲਰਟ ਉਪਰ ਰੱਖਿਆ ਗਿਆ ਹੈ। 13 ਫਰਵਰੀ ਨੂੰ ਦਿੱਲੀ ਵੱਲ ਵਧਣ ਵਾਲੇ ਕਿਸਾਨਾਂ ਦੇ ਮੱਦੇਨਜ਼ਰ ਪੂਰੀ ਦਿੱਲੀ ਪੁਲਿਸ ਨੂੰ ਚੌਕਸ ਕੀਤਾ ਗਿਆ ਹੈ। ਲਾਲ ਕਿਲ੍ਹਾ, ਇੰਡੀਆ ਗੇਟ ਅਤੇ ਨਵੀਂ ਦਿੱਲੀ ਵਿੱਚ ਰਹਿਣ ਵਾਲੇ ਵੀਆਈਪੀ ਲੋਕਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਰਿਪੋਰਟ ਵਿੱਚ ਕਿਹਾ ਗਿਆ ਹੈ।


ਦਿੱਲੀ ਦੇ ਸਾਰੇ ਬਾਰਡਰ ਅਤੇ ਖਾਸ ਕਰਕੇ ਸਿੰਘੂ ਅਤੇ ਟਿਕਰੀ ਬਾਰਡਰ ਉਪਰ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਦਿੱਲੀ ਵੱਲੋਂ ਟਰੈਕਟਰਾਂ ਉਪਰ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਹੁਣ ਤੱਕ ਟਰੈਕਟਰਾਂ ਨਾਲ ਕਈ ਰਿਹਰਸਲਾਂ ਕੀਤੀਆਂ ਹਨ ਤਾਂ ਕਿ ਅਣਸੁਖਾਵੇਂ ਹਾਲਾਤ ਨਾਲ ਨਜਿੱਠਿਆ ਜਾ ਸਕੇ। ਇਹ ਰਿਹਰਸਲ ਪੰਜਾਬ ਅਤੇ ਹਰਿਆਣਾ ਵਿੱਚ ਵੀ ਕੀਤੀ ਗਈ ਹੈ।


ਸੂਤਰਾਂ ਅਨੁਸਾਰ 15 ਤੋਂ 20 ਹਜ਼ਾਰ ਕਿਸਾਨ 2000-2500 ਟਰੈਕਟਰਾਂ ਨਾਲ ਦਿੱਲੀ ਦੀਆਂ ਬਰੂਹਾਂ ਉਪਰ ਆ ਸਕਦੇ ਹਨ। ਇਸ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਕੇਰਲ ਅਤੇ ਕਰਨਾਟਕ ਤੋਂ ਵੀ ਕਿਸਾਨ ਆਉਣਗੇ।


ਹੁਣ ਇਸ ਅੰਦੋਲਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ 100 ਤੋਂ ਜ਼ਿਆਦਾ ਮੀਟਿੰਗ ਕਰ ਚੁੱਕੀਆਂ ਹਨ। ਗ਼ੈਰ ਸਮਾਜਿਕ ਅਨਸਰ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਕਾਨੂੰਨ ਵਿਵਸਥਾ ਨੂੰ ਖਰਾਬ ਕਰ ਸਕਦੇ ਹਨ। ਦਿੱਲੀ ਵਿੱਚ ਕਾਰ, ਮੋਟਰਸਾਈਕਲ, ਮੈਟਰੋ, ਰੇਲ ਜਾਂ ਬੱਸ ਤੋਂ ਕਿਸਾਨ ਆ ਸਕਦੇ ਹਨ।


ਕੁਝ ਕਿਸਾਨ ਗੁਪਤ ਤਰੀਕੇ ਨਾਲ ਪਹਿਲਾਂ ਆ ਕੇ ਪੀਐਮ, ਗ੍ਰਹਿ ਮੰਤਰੀ, ਖੇਤਰੀ ਮੰਤਰੀ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਦੇ ਘਰ ਦੇ ਬਾਹਰ ਇਕੱਠੇ ਹੋ ਸਕਦੇ ਹਨ। ਬੱਚਿਆਂ ਤੇ ਔਰਤਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਲਈ ਅੱਗੇ ਰੱਖਿਆ ਜਾ ਸਕਦਾ ਹੈ।


ਨਿਹੰਗ ਸਿੱਖਾਂ ਨੂੰ ਲਾਠੀਆਂ ਤੇ ਡੰਡਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕਿਸਾਨ ਆਪਣੇ ਨਾਲ ਟਰੈਕਟਰਾਂ ਵਿੱਚ ਰਾਸ਼ਨ ਵੀ ਲਿਆ ਰਹੇ ਹਨ। ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਅਫਵਾਹਾਂ ਨਾ ਫੈਲਣ।


ਇਹ ਵੀ ਪੜ੍ਹੋ: Punjab Farmers Protest: 13 ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ਦੀ ਆਖ਼ਰੀ ਕੋਸ਼ਿਸ਼, ਕੇਂਦਰੀ ਕਮੇਟੀ ਨੇ 12 ਫਰਵਰੀ ਨੂੰ ਬੁਲਾਇਆ