Punjab Drug overdose: ਮਲੋਟ ਦੇ ਪਿੰਡ `ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ
Malout Drug overdose: ਮਲੋਟ ਦੇ ਪਿੰਡ `ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
Malout Drug overdose/ ਅਨਮੋਲ ਸਿੰਘ ਵੜਿੰਗ: ਜਾਬ ’ਚ ਚਿੱਟੇ ਦੇ ਕਹਿਰ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤ ਹੋ ਰਹੀਆਂ ਹਨ। ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਵਿਖੇ ਇੱਕ 24 ਸਾਲਾਂ ਦੇ ਨੋਜਵਾਨ ਲੜਕੇ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਨਸ਼ੇ (ਚਿੱਟੇ) ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਮ੍ਰਿਤਕ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਵਿਚੋਂ ਬਰਾਮਦ ਹੋਈ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ, ਚਾਚਾ ਸੇਵਕ ਸਿੰਘ ਅਤੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਉਨਾ ਦਾ ਲੜਕਾ ਜਗਮੀਤ ਸਿੰਘ (23) ਨਸ਼ੇ ਦਾ ਆਦੀ ਸੀ ਅਤੇ ਪਿੰਡ ਦੇ ਦੋ ਵਿਅਕਤੀਆਂ ਹਨ ਅਤੇ ਜੋ ਕਿ ਨਸ਼ਾ ਵੇਚਣ ਦੇ ਆਦੀ ਹਨ।ਜਿਆਦਾ ਨਸ਼ਾ ਲੈਣ ਉਪਰੰਤ ਜਗਮੀਤ ਸਿੰਘ ਦੀ ਸਿਹਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ ।
ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਕਰੀਬ ਦੋ ਦਰਜਨ ਨੋਜਵਾਨ ਨਸ਼ੇ ਦੇ ਆਦੀ ਹਨ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਬੈਠੇ ਰਹਿੰਦੇ ਹਨ ਅਤੇ ਉਥੇ ਹੀ ਨਸ਼ੇ ਦੀ ਪੂਰਤੀ ਕਰਦੇ ਹਨ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡ ਵਿਚ ਚਿੱਟਾ ਬੰਦ ਕਰਵਾ ਕੇ ਪਿੰਡ ਦੀ ਜਵਾਨੀ ਨੂੰ ਬਚਾਇਆ ਜਾਵੇ ।
Moga Incident: ਘਰ ਦੇ ਵੇਹੜੇ 'ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ