Stubble Burning News: ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੁੱਲ 2544 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਲ 2021 'ਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਸਿਰਫ 1761 ਮਾਮਲੇ ਸਾਹਮਣੇ ਆਏ ਅਤੇ 2022 'ਚ ਸਿਰਫ 141 ਮਾਮਲੇ ਸਾਹਮਣੇ ਆਏ।


COMMERCIAL BREAK
SCROLL TO CONTINUE READING

ਪਰਾਲੀ ਸਾੜਨ ਦੇ ਮਾਮਲੇ ਵਿੱਚ ਬਠਿੰਡਾ ਜ਼ਿਲ੍ਹਾ ਲਗਾਤਾਰ ਗਰਮ ਸਥਾਨ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵੀ ਇੱਥੋਂ ਸਭ ਤੋਂ ਵੱਧ 356 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਬਠਿੰਡਾ ਦਾ AQI ਵੀ ਪੰਜਾਬ ਵਿੱਚ ਸਭ ਤੋਂ ਵੱਧ 365 ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 30661 ਹੋ ਗਈ ਹੈ।


ਇਹ ਵੀ ਪੜ੍ਹੋ: Moga Firing News: ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਚਲੀਆਂ ਗੋਲੀਆਂ, 2 ਜ਼ਖ਼ਮੀ


ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ Stubble Burning Case 
ਬੁੱਧਵਾਰ ਨੂੰ ਮੋਗਾ 'ਚ ਪਰਾਲੀ ਸਾੜਨ ਦੇ 318, ਮੁਕਤਸਰ 'ਚ 180, ਸੰਗਰੂਰ 'ਚ 262, ਲੁਧਿਆਣਾ 'ਚ 144, ਫ਼ਿਰੋਜ਼ਪੁਰ 'ਚ 253, ਫ਼ਰੀਦਕੋਟ 'ਚ 225, ਫ਼ਾਜ਼ਿਲਕਾ 'ਚ 179, ਬਰਨਾਲਾ 'ਚ 264, ਜਲੰਧਰ 'ਚ 85, ਪਟਿਆਲਾ 'ਚ 66 ਮਾਮਲੇ ਸਾਹਮਣੇ ਆਏ ਹਨ। ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਬਠਿੰਡਾ ਦਾ AQI 365, ਜਲੰਧਰ ਦਾ 203, ਪਟਿਆਲਾ ਦਾ 248, ਖੰਨਾ ਦਾ 158, ਲੁਧਿਆਣਾ ਦਾ 160, ਅੰਮ੍ਰਿਤਸਰ ਦਾ 170, ਮੰਡੀ ਗੋਬਿੰਦਗੜ੍ਹ ਦਾ 283 ਸੀ।


ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਸਵੇਰ ਤੋਂ ਧੁੰਦ ਪੈਣ ਦੀ ਸੰਭਾਵਨਾ ਹੈ। ਵਿਭਾਗ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਅਗਲੇ ਹਫ਼ਤੇ ਤੋਂ ਧੁੰਦ ਹੋਰ ਵੱਧ ਜਾਵੇਗੀ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਰਹੇਗੀ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਪਰਾਲੀ ਸਾੜਨ ਦੇ ਦੋਸ਼ ਹੇਠ ਪੁਲਿਸ ਨੇ ਅੱਠ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਪਿੰਡ ਮੀਰਾ ਸ਼ਾਹ ਨੂਰ, ਪਿੰਡ ਸੱਤੇ ਵਾਲਾ, ਪਿੰਡ ਹਰਾਜ ਸੁਲਹਾਣੀ (ਵਾੜਾ ਜਵਾਹਰ ਸਿੰਘ ਵਾਲਾ), ਪਿੰਡ ਚਹਿਲਾ, ਪਿੰਡ ਕਮਾਲ ਵਾਲਾ, ਪਿੰਡ ਕਾਰੀ ਕਲਾਂ, ਪਿੰਡ ਬਾਵੇ ਤੋਂ ਸੇਮ ਨਾਲਾ, ਜੁਏ ਸਿੰਘ ਵਾਲਾ ਅਤੇ ਗੋਲੂਕਾ ਮੋੜ ਨੇੜੇ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ 8 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।