ਚੰਡੀਗੜ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਅੱਜ CWC ਦੀ ਸਰਗਰਮ ਬੈਠਕ ਹੋਈ।ਬੈਠਕ ਦੀ ਸ਼ੁਰੂਆਤ ਸੋਨੀਆ ਗਾਂਧੀ ਵੱਲੋਂ ਜ਼ੋਰਦਾਰ ਸ਼ਬਦਾਂ ਦੇ ਨਾਲ G-23 ਆਗੂਆਂ ਨੂੰ ਤਾੜਣਾ ਲਗਾ ਕੇ ਕੀਤੀ ਗਈ।


COMMERCIAL BREAK
SCROLL TO CONTINUE READING

ਇਸ ਤੋਂ ਇਲਾਵਾ ਕੇਂਦਰ ਵਿਚ ਸੱਤਾ ਤੇ ਬੈਠੀ ਭਾਜਪਾ ਸਰਕਾਰ ਸੋਨੀਆ ਗਾਂਧੀ ਦੇ ਨਿਸ਼ਾਨੇ ’ਤੇ ਰਹੀ।ਸੋਨੀਆ ਗਾਂਧੀ ਨੇ 3 ਖੇਤੀ ਕਾਨੂੰਨਾਂ,ਲਖੀਮਪੁਰ ਖੀਰੀ ਕਾਂਡ ਅਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਭੜਾਸ ਕੱਢੀ।ਉਹਨਾਂ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਲਈ ਕੇਂਦਰ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ।“ਕੇਂਦਰ ਦੀ ਸਿਰਫ਼ ਇਕੋ ਨੀਤੀ ਹੈ ਵੇਚੋ ਵੇਚੋ ਅਤੇ ਵੇਚੋ।


ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨੇ ਦੱੱਸਿਆ ਕਿ ਰਾਜਨੀਤਿਕ ਸਥਿਤੀ, ਮਹਿੰਗਾਈ ਅਤੇ ਖੇਤੀ ਉੱਤੇ ਚੱਲ ਰਹੇ ਗੰਭੀਰ ਸੰਕਟ ਲਈ 3 ਮਤੇ ਪਾਸ ਕੀਤੇ ਗਏ ਹਨ।


ਕੀ-ਕੀ ਰਹੀਆਂ CWC ਮੀਟਿੰਗ ਦੀਆਂ ਖਾਸ ਗੱਲਾਂ 


G-23 ਆਗੂਆਂ ਨੂੰ ਦਿੱਤੀ ਗਈ ਚੇਤਾਵਨੀ
ਸਤੰਬਰ ਵਿਚ ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ਤੈਅ
ਜੰਮੂ –ਕਸ਼ਮੀਰ ਘੱਟ ਗਿਣਤੀ ਵਰਗਾਂ ਦੇ ਘਾਣ ਦੀ ਨਿੰਦਿਆ
ਕਾਂਗਰਸ ਸਾਹਮਣੇ ਚੁਣੌਤੀਆਂ ’ਤੇ ਕੀਤੀ ਗਈ ਵਿਚਾਰ ਚਰਚਾ 
ਲਖੀਮਪੁਰ ਖੀਰੀ ਕਾਂਡ ਦਾ ਜ਼ਿਕਰ 
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ’ਤੇ ਹਮਲਾ


 


 


WATCH LIVE TV