Jalalabad Incident: ਜਲਾਲਾਬਾਦ `ਚ ਇਕ ਨਿੱਜੀ ਸਕੂਲ ਵੈਨ ਤੋਂ ਡਿੱਗਣ ਨਾਲ 3 ਸਾਲਾ ਬੱਚੇ ਦੀ ਮੌਤ
Jalalabad Incident: ਜਲਾਲਾਬਾਦ `ਚ ਇਕ ਨਿੱਜੀ ਸਕੂਲ ਵੈਨ ਤੋਂ ਡਿੱਗਣ ਨਾਲ 3 ਸਾਲਾ ਬੱਚੇ ਦੀ ਮੌਤ ਹੋ ਗਈ ਹੈ।
Jalalabad Incident/ਸੁਨੀਲ ਨਾਗਪਾਲ: ਜਲਾਲਾਬਾਦ 'ਚ ਇਕ ਨਿੱਜੀ ਸਕੂਲ ਵੈਨ ਤੋਂ ਡਿੱਗਣ ਨਾਲ 3 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਸਕੂਲ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਵੈਨ ਵਿੱਚ ਸਵਾਰ ਬੱਚਾ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ।
ਸਖ਼ਤ ਕਾਰਵਾਈ ਦੀ ਮੰਗ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਸਕੂਲ ਵੈਨ 'ਚ ਸਵਾਰ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ ਕਿ ਰਸਤੇ 'ਚ ਜਦੋਂ ਵੈਨ ਦਾ ਗੇਟ ਖੁੱਲ੍ਹਿਆ ਤਾਂ ਨੇੜੇ ਬੈਠਾ ਬੱਚਾ ਹੇਠਾਂ ਡਿੱਗ ਗਿਆ। ਪਰਿਵਾਰਕ ਮੈਂਬਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਗਿਰਾਵਟ ਦਰਜ, ਸਵੇਰੇ-ਸ਼ਾਮ ਹੋਈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਜਾਣਕਾਰੀ ਦਿੰਦੇ ਹੋਏ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਤਿੰਨ ਸਾਲਾ ਬੱਚਾ ਜਲਾਲਾਬਾਦ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ, ਜਦੋਂ ਉਸ ਨੂੰ ਸਕੂਲ ਤੋਂ ਘਰ ਛੱਡਣ ਲਈ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਿਹਨਾਂ ਬੱਚਿਆਂ ਦਾ ਘਰ ਆਇਆ ਉਹਨਾਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਕੂਲ ਵੈਨ ਦੇ ਡਰਾਈਵਰ ਨੇ ਵੈਨ ਦਾ ਗੇਟ ਠੀਕ ਤਰ੍ਹਾਂ ਬੰਦ ਨਾ ਕੀਤਾ ਤਾਂ ਸੜਕ ਦੇ ਇਕ ਮੋੜ 'ਤੇ ਅਚਾਨਕ ਵੈਨ ਦਾ ਗੇਟ ਖੁੱਲ੍ਹ ਗਿਆ ਤਾਂ ਨੇੜੇ ਬੈਠਾ ਉਸ ਦਾ ਬੱਚਾ ਬਾਹਰ ਡਿੱਗ ਗਿਆ ਅਤੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਦੂਜੇ ਪਾਸੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਸਕੂਲ ਵੈਨ ਤੋਂ ਡਿੱਗ ਕੇ ਪ੍ਰਭਜੋਤ ਨਾਮਕ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਦਕਿ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Mega PTM: ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਹੋਵੇਗੀ ਮੈਗਾ PTM, ਸਾਰੇ ਮੰਤਰੀ ਤੇ ਵਿਧਾਇਕ ਹੋਣਗੇ ਸ਼ਾਮਲ