Baba Banda Singh Bahadur: ਲੁਧਿਆਣਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ 314ਵਾਂ ਇਤਿਹਾਸਿਕ ਫਤਿਹ ਮਾਰਚ ਸਰਹਿੰਦ ਫਤਿਹ ਦਿਵਸ ਦੇ ਦਿਹਾੜੇ ''ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਦੀ ਦੇਖਰੇਖ ਹੇਠ ਖਾਲਸਾਈ ਝੰਡੇ, ਹਾਥੀ, ਘੋੜੇ, ਬੈਂਡ-ਵਾਜੇ, ਗੱਤਕਾ ਦੇ ਜੌਹਰ ਦਿਖਾਉਂਦਾ ਫਤਿਹ ਮਾਰਚ ਕੱਢਿਆ ਗਿਆ ਜਿਸ ਵਿਚ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੁਪਤਨੀ ਅੰਮ੍ਰਿਤਾ ਵੜਿੰਗ, ਵਿਸ਼ਵ ਪ੍ਰਸਿੱਧ ਆਰਟਿਸਟ ਸਤਵਿੰਦਰ ਬਿੱਟੀ ਯੂ.ਐੱਸ.ਏ.,ਬਾਬਾ ਬਲਵਿੰਦਰ ਸਿੰਘ ਨਿਹੰਗ ਮੁੱਖੀ ਨੇ ਸ਼ਿਰਕਤ ਕੀਤੀ ਫਤਿਹ ਮਾਰਚ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ। ਇਸ ਸਮੇਂ ਬਾਬਾ ਨਿਹੰਗ ਮੁੱਖੀ ਬਾਬਾ ਜੋਗਿੰਦਰ ਸਿੰਘ ਰਕਬਾ ਵੱਲੋਂ ਪੰਜ ਸਿੰਘ ਬਾਬਾ ਦੀਪਾ ਸਿੰਘ ਦੀ ਅਗਵਾਈ ਹੇਠ ਫਤਿਹ ਮਾਰਚ ਨੂੰ ਰਵਾਨਾ ਕੀਤਾ।


COMMERCIAL BREAK
SCROLL TO CONTINUE READING

ਇਸ ਸਮੇਂ ਸ੍ਰੀ ਵੜਿੰਗ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਦੇਸ਼ ਵਿਦੇਸ਼ ਵਿੱਚ ਮਹਾਨ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਿਹਾੜੇ ਮਨਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਅੱਜ ਦਾ ਇਤਿਹਾਸਿਕ ਦਿਹਾੜਾ ਸਮੁੱਚੀ ਕੌਮ ਦਾ ਵਿਸ਼ਵ ਵਿੱਚ ਸਿਰ ਉੱਚਾ ਕਰਦਾ ਹੈ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਉਹਨਾਂ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 3 ਸਤੰਬਰ 1708 ਨੂੰ ਮਿਲਾਪ ਤੋਂ ਬਾਅਦ ਮਾਧੋਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ, ਮਾਲਾ ਛੱਡ ਕੇ ਤਲਵਾਰ ਉਠਾਈ ਅਤੇ ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕਰਕੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕੀਤਾ। ਚੱਪੜਚਿੜੀ ਦੇ ਮੈਦਾਨ ਵਿੱਚ 12 ਮਈ 1710 ਨੂੰ ਵਜ਼ੀਰ ਖਾਨ ਨੂੰ ਹਰਾ ਕੇ ਉਸ ਯੋਧੇ ਨੇ 14 ਮਈ ਨੂੰ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਇਆ।


ਇਸ ਸਮੇਂ ਕੌਮੀ ਪ੍ਰਧਾਨ ਬਾਵਾ ਨੇ ਕਿਹਾ ਕਿ ਲੋੜ ਹੈ ਜਵਾਨੀ ਅਤੇ ਕਿਸਾਨੀ ਨੂੰ ਨਵੀਂ ਸੇਧ ਦੇਣ ਲਈ ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ''ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ ਅਤੇ ਉਨਾਂ ਦੇ ਨਾਮ ''ਤੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ। ਉਹਨਾਂ ਇਸ ਸਮੇਂ ਭਾਰਤ ਸਰਕਾਰ ਤੋਂ ਮੰਗ ਕੀਤੀ ਕੀਤੀ ਕਿ 3 ਸਤੰਬਰ 1708 ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ ਜਿਸ ਰਸਤੇ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਜੰਗਾਂ ਲੜਦੇ ਹੋਏ ਚੱਪੜਚਿੜੀ ਤੱਕ ਪਹੁੰਚੇ ਉਸ ਰਸਤੇ ਦੀ ਨਿਸ਼ਾਨਦੇਹੀ ਕਰਕੇ ਉਸ ਰਸਤੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ। 


ਇਸ ਸਮੇਂ ਉਹਨਾਂ ਪੰਜਾਬ ਸਰਕਾਰ ਤੋਂ 9 ਜੂਨ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ''ਤੇ ਛੁੱਟੀ ਦੀ ਮੰਗ ਕੀਤੀ ਅਤੇ ਉਹਨਾਂ ਇਹ ਮੰਗ ਦਿੱਲੀ ਦੀ ਸਰਕਾਰ ਤੋਂ ਵੀ ਕੀਤੀ ਕਿਉਂਕਿ ਸ਼ਹਾਦਤ 9 ਜੂਨ 1716 ਨੂੰ ਦਿੱਲੀ (ਮਹਿਰੋਲੀ) ਵਿਖੇ 740 ਸਿੰਘਾਂ ਸਮੇਤ ਹੋਈ ਜਦੋਂ ਬਾਬਾ ਜੀ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਸੀ। ਉਹਨਾਂ ਦਿੱਲੀ ਵਿੱਚ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਉਣ ਦੀ ਵੀ ਮੰਗ ਕੀਤੀ।