ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਜਨਤਾ ਨਗਰ ਇਲਾਕੇ ਵਿਚੋਂ ਚਾਰ ਨਾਬਾਲਿਗ ਲੜਕੀਆਂ ਲਾਪਤਾ ਹੋ ਗਈਆਂ ਨੇ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਵਿਚਕਾਰ ਦੀਆਂ ਹਨ, ਲਾਪਤਾ ਹੋਈਆਂ ਚਾਰੇ ਕੁੜੀਆਂ ਇੱਕੋ ਹੀ ਪਰਿਵਾਰ ਨਾਲ ਸਬੰਧਤ ਹਨ ਜਿਨ੍ਹਾਂ ਦੇ ਵਿਚ ਦੋ ਸਕੀਆਂ ਭੈਣਾਂ ਅਤੇ ਦੋ ਚਾਚੇ ਦੀਆਂ ਕੁੜੀਆਂ ਹਨ। ਲਾਪਤਾ ਲੜਕੀਆਂ ਦੀ ਮਾਂ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਐਤਵਾਰ ਸ਼ਾਮ ਤੋਂ ਲੜਕੀਆਂ ਲਾਪਤਾ ਹਨ ਉਨ੍ਹਾਂ ਕੋਲ ਕੋਈ ਮੋਬਾਇਲ ਫੋਨ ਵੀ ਨਹੀਂ ਹੈ।


COMMERCIAL BREAK
SCROLL TO CONTINUE READING

 


ਲੜਕੀਆਂ ਦੇ ਪਿਤਾ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਨੇ ਉਨ੍ਹਾਂ ਕਿਹਾ ਚਾਰੇ ਲੜਕੀਆਂ ਐਤਵਾਰ ਤੋਂ ਲਾਪਤਾ ਹਨ ਉਧਰ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀਆਂ ਦੀ ਭਾਲ ਲਈ ਨੇੜੇ ਤੇੜੇ ਦੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇੱਥੋਂ ਤੱਕ ਕਿ ਪੁਲੀਸ ਵੱਲੋਂ ਲੜਕੀਆਂ ਦੀ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਣ ਤੇ ਪੁਲੀਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੀੜਤ ਮਾਂ ਨੇ ਰੋ ਰੋ ਕੇ ਪੁਲਿਸ ਨੂੰ ਫਰਿਆਦ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।  


 


ਉਧਰ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੇ ਐਸ. ਐਚ. ਓ. ਮਧੂਬਾਲਾ ਨੇ ਦੱਸਿਆ ਕਿ ਪਰਿਵਾਰ ਦੀਆਂ ਚਾਰ ਲੜਕੀਆਂ ਐਤਵਾਰ ਤੋਂ ਲਾਪਤਾ ਹੈ ਅਤੇ ਅੱਜ ਸਵੇਰੇ ਹੀ ਉਹਨਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਤੁਰੰਤ ਬਾਅਦ ਪੁਲੀਸ ਵੱਲੋਂ ਇਲਾਕੇ ਦੇ ਅੰਦਰ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਨੇੜੇ ਤੇੜੇ ਦੇ ਇਲਾਕੇ ਦੀਆਂ ਫੈਕਟਰੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ  ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਲੜਕੀਆਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਕਿਥੋਂ ਲਾਪਤਾ ਹੋਈਆਂ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ ਅਤੇ ਜਲਦ ਹੀ ਇਸ ਮਾਮਲੇ ਵਿਚ ਲੜਕੀਆਂ ਨੂੰ ਲੱਭ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਤਸਵੀਰਾਂ ਵੀ ਅਸੀਂ ਅੱਗੇ ਤੋਂ ਅੱਗੇ ਪੁਲੀਸ ਸਟੇਸ਼ਨਾਂ ਵਿੱਚ ਪਹੁੰਚਾ ਦਿੱਤੀਆਂ ਨੇ ਅਤੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤਾਂ ਲੁਧਿਆਣਾ ਪੁਲੀਸ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ।