ਚੰਡੀਗੜ: ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਜਿਸਤੋਂ ਬਾਅਦ ਉਹ ਤੜਕੇ ਰੋਹਤਕ ਦੀ ਸੋਨਾਰੀਆ ਜੇਲ੍ਹ ਤੋਂ ਯੂ.ਪੀ. ਦੇ ਬਾਗਪਤ ਆਸ਼ਰਮ ਪਹੁੰਚਿਆ। ਇਸ ਮੌਕੇ ਹਨੀਪ੍ਰੀਤ ਵੀ ਉਸਦੇ ਨਾਲ ਸੀ। ਇਸ ਮੌਕੇ ਰੋਹਤਕ ਜੇਲ੍ਹ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨਾਲ ਹੀ ਬਾਗਪਤ ਆਸ਼ਰਮ ਦੇ ਬਾਹਰ ਵੀ ਪੁਲਿਸ ਫੋਰਸ ਲਗਾਈ ਗਈ। ਬਾਗਪਤ ਆਸ਼ਰਮ ਪਹੁੰਚ ਕੇ ਰਾਮ ਰਹੀਮ ਨੇ ਇਕ ਵੀਡੀਓ ਵੀ ਜਾਰੀ ਕੀਤੀ।


COMMERCIAL BREAK
SCROLL TO CONTINUE READING

                                         


ਇਸ ਵਾਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਪਣੀ ਦੀਵਾਲੀ ਮਨਾਏਗਾ। ਇਹ ਦੱਸ ਦਈਏ ਕਿ ਹਰਿਆਣਾ ਦੀ ਆਦਮਪੁਰ ਸੀਟ ਤੋਂ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ। ਚੋਣਾਂ ਸਬੰਧੀ ਇਸ਼ਾਰਾ ਉਸਨੇ ਆਪਣੀ ਵੀਡੀਓ ਵਿਚ ਵੀ ਕੀਤਾ ਅਤੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਕਿ ਮਨਮਰਜ਼ੀ ਨਹੀਂ ਕਰਨੀ।ਰਾਮ ਰਹੀਮ ਇਸ ਸਾਲ ਤੀਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।


 


ਰਾਮ ਰਹੀਮ ਨੂੰ ਲੈਣ ਗਈ ਸੀ ਹਨੀਪ੍ਰੀਤ


ਰਾਮ ਰਹੀਮ ਨੂੰ ਬੀਤੇ ਦਿਨੀਂ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਤੜਕੇ ਸਵੇੇਰੇ ਉਸਨੂੰ ਰੋਹਤਕ ਦੀ ਸੋਨਾਰੀਆ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਜਿਸ ਮੌਕੇ ਹਨੀਪ੍ਰੀਤ ਖੁਦ ਉਥੇ ਪਹੁੰਚੀ ਸੀ।ਹਨੀਪ੍ਰੀਤ 2 ਗੱਡੀਆਂ ਵਿਚ ਰਾਮ ਰਹੀਮ ਨੂੰ ਲੈਣ ਗਈ ਸੀ। ਹਨੀਪ੍ਰੀਤ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਉਹ ਯੂ. ਪੀ. ਦੇ ਬਾਗਪਤ ਆਸ਼ਰਮ ਲਈ ਰਵਾਨਾ ਹੋਇਆ।ਇਸ ਮੌਕੇ ੳਸਦੇ ਸੁਰੱਖਿਆ ਕਰਮਚਾਰੀ ਵੀ ਉਸਦੇ ਨਾਲ ਮੌਜੂਦ ਸਨ। ਰਾਮ ਰਹੀਮ ਨੂੰ ਸਾਲ ਵਿਚ 90 ਦਿਨ ਦੀ ਪੈਰੋਲ ਮਿਲ ਸਕਦੀ ਹੈ। ਜਿਹਨਾਂ ਵਿਚੋਂ 50 ਦਿਨ ਪੈਰੋਲ ਉਹ ਲੈ ਚੁੱਕਾ ਹੈ ਅਤੇ 40 ਦਿਨ ਦੀ ਬਾਕੀ ਰਹਿੰਦੀ ਸੀ, ਇਸ ਵਾਰ 40 ਦਿਨ ਦੀ ਪੈਰੋਲ ਨਾਲ 90 ਦਿਨ ਪੂਰੇ ਹੋ ਜਾਣਗੇ।


 


ਅਗਸਤ 2017 ਤੋਂ ਜੇਲ੍ਹ ਵਿਚ ਬੰਦ ਹੈ ਰਾਮ ਰਹੀਮ


ਡੇਰੇ ਦੀ ਸਾਧਵੀ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਰਾਮ ਰਹੀਮ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜਿਸਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮੁਕੱਦਮੇ ਵਿਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਇਹ ਵੀ ਦੱਸ ਦਈਏ ਰਾਮ ਰਹੀਮ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਦੂਰੀ ਬਣਾ ਕੇ ਵਿਦੇਸ਼ ਚਲਾ ਗਿਆ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ। ਹੁਣ ਰਾਮ ਰਹੀਮ ਦੇ ਸਭ ਤੋਂ ਕਰੀਬ ਹਨੀਪ੍ਰੀਤ ਹੀ ਹੈ। 


 


WATCH LIVE TV