ਲੁਧਿਆਣਾ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ , ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੀ ਰਹੇ ਦੂਸ਼ਿਤ ਪਾਣੀ ?
ਇਕ ਪਾਸੇ ਜਿਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮਿਡ ਡੇ ਮੀਲ ਦੇ ਤਹਿਤ ਸਿਹਤਮੰਦ ਖਾਣਾ ਖਵਾਉਣ ਦੇ ਦਾਅਵੇ ਕੀਤੇ ਜਾਂਦੇ ਨੇ ਉਥੇ ਹੀ ਦੂਜੇ ਪਾਸੇ ਜੋ ਪਾਣੀ ਸਕੂਲਾਂ ਵਿੱਚ ਬੱਚੇ ਪੀ ਰਹੇ ਨੇ ਉਹ ਪੀਣ ਲਾਇਕ ਨਹੀਂ ਹੈ।
ਭਰਤ ਸ਼ਰਮਾ/ਲੁਧਿਆਣਾ: ਸਰਕਾਰਾਂ ਅਕਸਰ ਹੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੋ ਜ਼ਰੂਰੀ ਲੋੜਾਂ ਤੇ ਜ਼ੋਰ ਦਿੰਦੀਆਂ ਨੇ ਪਹਿਲਾ ਸਿੱਖਿਆ ਅਤੇ ਦੂਜਾ ਸਿਹਤ। ਪਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਵਰ੍ਹੇ ਹੋ ਗਏ ਪਰ ਹਾਲੇ ਤੱਕ ਨਾ ਤਾਂ ਸਿੱਖਿਆ ਦੇ ਵਿੱਚ ਕੋਈ ਸੁਧਾਰ ਨਾ ਸਕਿਆ ਅਤੇ ਨਾ ਹੀ ਸਿਹਤ ਸਬੰਧੀ ਸਰਕਾਰਾਂ ਲੋਕਾਂ ਨੂੰ ਕੁਝ ਸੁਵਿਧਾਵਾਂ ਦੇ ਪਾਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਿਚ ਚੰਗੇ ਸਕੂਲ ਇਨਫਰਾਸਟਰਕਚਰ ਦਾ ਦਾਅਵਾ ਕੀਤਾ ਸੀ ਪਰ ਹਾਲ ਹੀ ਦੇ ਵਿੱਚ ਸਿਹਤ ਮਹਿਕਮੇ ਵੱਲੋਂ ਸਰਕਾਰੀ ਸਕੂਲਾਂ ਦੇ ਵਿਚ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਸ਼ਾਇਦ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ। ਇਸ ਰਿਪੋਰਟ ਦੇ ਵਿੱਚ 40 ਫੀਸਦੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਆਏ ਜਿਸ ਦਾ ਖੁਲਾਸਾ ਖੁਦ ਸਿਵਲ ਸਰਜਨ ਲੁਧਿਆਣਾ ਨੇ ਕੀਤਾ ਹੈ।
ਇਕ ਪਾਸੇ ਜਿਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮਿਡ ਡੇ ਮੀਲ ਦੇ ਤਹਿਤ ਸਿਹਤਮੰਦ ਖਾਣਾ ਖਵਾਉਣ ਦੇ ਦਾਅਵੇ ਕੀਤੇ ਜਾਂਦੇ ਨੇ ਉਥੇ ਹੀ ਦੂਜੇ ਪਾਸੇ ਜੋ ਪਾਣੀ ਸਕੂਲਾਂ ਵਿੱਚ ਬੱਚੇ ਪੀ ਰਹੇ ਨੇ ਉਹ ਪੀਣ ਲਾਇਕ ਨਹੀਂ ਹੈ। ਹਾਲ ਹੀ ਦੇ ਵਿੱਚ ਲੁਧਿਆਣਾ ਸਿਹਤ ਮਹਿਕਮੇ ਵੱਲੋਂ 200 ਸਰਕਾਰੀ ਸਕੂਲਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 70 ਸਕੂਲਾਂ ਦੇ ਸੈਂਪਲ ਪੀਣ ਵਾਲੇ ਪਾਣੀ ਦੇ ਫੇਲ੍ਹ ਆਏ ਨੇ 40 ਫੀਸਦੀ ਸਕੂਲਾਂ ਦੇ ਵਿੱਚ ਪਾਣੀ ਪੀਣ ਲਾਇਕ ਨਹੀਂ ਹੈ। ਪਰ ਇਸ ਦੇ ਬਾਵਜੂਦ ਛੋਟੇ ਛੋਟੇ ਬੱਚੇ ਇਹ ਪਾਣੀ ਪੀਣ ਨੂੰ ਮਜਬੂਰ ਹਨ। ਲੁਧਿਆਣਾ ਦੇ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਸਬੰਧਤ ਮਹਿਕਮੇ ਨੂੰ ਲਿਖ ਦਿੱਤਾ ਹੈ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ ਉਨ੍ਹਾਂ ਕਿਹਾ ਕਿ ਹੁਣ ਅੱਗੇ ਦੀ ਕਾਰਵਾਈ ਵਿਭਾਗ ਵੱਲੋਂ ਕੀਤੀ ਜਾਵੇਗੀ ਹਨ।
ਸਮਾਜ ਸੇਵੀ ਕੀਮਤੀ ਰਾਵਲ ਵੱਲੋਂ ਬੁੱਢੇ ਨਾਲੇ ਦੇ ਕੰਢੇ ਦੇ ਵੱਖ ਵੱਖ ਥਾਵਾਂ ਇੱਥੋਂ ਤੱਕ ਕਿ ਸਰਕਾਰੀ ਸਕੂਲ ਚੰਦਰਨਗਰ ਦੇ ਵੀ ਪਾਣੀ ਦੇ ਸੈਂਪਲ ਲੈ ਕੇ ਪੀਏਯੂ ਲੈਬ ਚ ਟੈਸਟ ਕਰਵਾਏ ਗਏ ਤਾਂ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਇਸ ਵਿਚ ਵੱਡੀ ਮਾਰ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਹੀ ਉਨ੍ਹਾਂ ਵੱਲੋਂ ਇਲਾਕੇ ਦੇ ਵੱਖ ਵੱਖ ਥਾਵਾਂ ਤੋਂ ਜਾ ਕੇ ਸੈਂਪਲ ਕੁਨੈਕਟ ਕਰਕੇ ਸਰਕਾਰੀ ਲੈਬਾਰਟਰੀ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਟੈਸਟ ਕਰਵਾਏ ਗਏ ਸਨ ਜੋ ਕਿ ਫੇਲ੍ਹ ਪਾਏ ਗਏ ਇਥੋਂ ਤੱਕ ਕਿ ਸਰਕਾਰੀ ਸਕੂਲ ਚੰਦਰਨਗਰ ਦੇ ਸੈਂਪਲ ਵੀ ਫੇਲ੍ਹ ਆਏ।
ਇਸੇ ਤਰ੍ਹਾਂ ਅਸੀਂ ਚੰਦਰਨਗਰ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਵਿੱਚ ਆਰ ਓ ਸਿਸਟਮ ਲਗਵਾਏ ਗਏ ਨੇ ਤਾਂ ਜੋ ਬੱਚੇ ਪੀਣ ਵਾਲਾ ਸ਼ੁੱਧ ਪਾਣੀ ਪੀ ਸਕਣ ਪਰ ਬੋਰਵੈੱਲ 'ਤੇ ਪਾਣੀ ਪ੍ਰਦੂਸ਼ਿਤ ਨੇ ਅਤੇ ਆਰ. ਓ. ਲਾਉਣ ਨਾਲ ਉਸ ਦੀ ਗੁਣਵੱਤਾ 'ਚ ਕਿੰਨਾ ਕੁ ਫ਼ਰਕ ਪੈਂਦਾ ਹੈ। ਕੀਮਤੀ ਰਾਵਲ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਉੱਥੇ ਹੀ ਦੂਜੇ ਪਾਸੇ ਸਿਵਲ ਸਰਜਨ ਲੁਧਿਆਣਾ ਅਤੇ ਡਾ ਰਮਨ ਨੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਸਕੂਲਾਂ ਦੇ ਆਰੂ ਦੇ ਵੀ ਸੈਂਪਲ ਲਏ ਗਏ ਜੋ ਕਿ ਫੇਲ੍ਹ ਪਾਏ ਗਏ।
ਉਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਅੱਜ ਕੈਬਨਿਟ ਮੰਤਰੀ ਲਾਲ ਚੰਦ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਸਵਾਲ ਕੀਤਾ ਗਿਆ ਕਿ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40 ਫ਼ੀਸਦੀ ਸੈਂਪਲ ਫੇਲ੍ਹ ਪਾਏ ਗਏ ਨੇ ਤਾਂ ਮੰਤਰੀ ਸਾਹਿਬ ਗੱਲ ਟਾਲਦੀ ਵਫ਼ਦ ਤੇ ਉਨ੍ਹਾਂ ਨੇ ਕਿਹਾ ਕਿ ਅੱਜ ਮੀਟਿੰਗ ਦੇ ਵਿੱਚ ਇਸ ਸਬੰਧੀ ਚਰਚਾ ਹੋਈ ਹੈ ਉਨ੍ਹਾਂ ਕਿਹਾ ਕਿ ਹਾਲੇ ਸਾਨੂੰ ਆਏ ਚਾਰ ਮਹੀਨੇ ਹੀ ਹੋਏ ਹਨ ਜੋ ਪੁਰਾਣੀਆਂ ਸਰਕਾਰਾਂ ਦੇ ਕੰਢੇ ਲਾਏ ਹੋਏ ਹਨ ਉਨ੍ਹਾਂ ਨੂੰ ਹਟਾਉਣ ਲਈ ਸਾਨੂੰ ਥੋੜ੍ਹਾ ਬਹੁਤ ਸਮਾਂ ਜ਼ਰੂਰ ਲੱਗੇਗਾ ਅਤੇ ਲੋਕਾਂ ਨੂੰ ਵੀ ਸਾਨੂੰ ਕੁਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।
ਸਿਹਤ ਮਹਿਕਮੇ ਦੇ ਵਿਭਾਗ ਵੱਲੋਂ ਹੀ ਇਹ ਪਾਣੀ ਦੇ ਸੈਂਪਲ ਲਏ ਗਏ ਨੇ ਇਸ ਸੰਬੰਧੀ ਜਦੋਂ ਸਾਡੀ ਟੀਮ ਸਿਹਤ ਮਹਿਕਮੇ ਕੋਲ ਰਿਪੋਰਟ ਲੈਣ ਪਹੁੰਚੀ ਤਾਂ ਉਨ੍ਹਾਂ ਨੇ ਸਾਫ ਤੌਰ ਤੇ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਵੱਖ ਵੱਖ ਸਕੂਲਾਂ ਦੇ ਵਿੱਚ ਸੈਂਪਲ ਕੁਲੈਕਸ਼ਨ ਕਰਵਾਉਣ ਦਾ ਕੰਮ ਕਰਨ ਵਾਲੀ ਡਾ. ਰਮਨ ਨੇ ਕਿਹਾ ਕਿ ਉਹ ਰਿਪੋਰਟ ਨਹੀਂ ਦੇ ਸਕਦੇ ਉਨ੍ਹਾਂ ਨੇ ਰਿਪੋਰਟ ਸਬੰਧਤ ਮਹਿਕਮਿਆਂ ਨੂੰ ਭੇਜ ਦਿੱਤੀ ਹੈ ਅਤੇ ਇਹ ਰਿਪੋਰਟ ਤੁਸੀਂ ਉਨ੍ਹਾਂ ਤੋਂ ਵੀ ਹਾਸਿਲ ਕਰ ਸਕਦੇਹੋ ਇਹ ਕਹਿ ਕੇ ਉਹ ਪੱਲਾ ਝਾੜਦੀ ਦਿਖਾਈ ਦਿੱਤੇ। ਪਰ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਸਾਡੇ ਵੱਲੋਂ ਹਰ ਮਹੀਨੇ ਹੀ ਸਕੂਲਾਂ ਦੇ ਵਿੱਚੋਂ ਪਾਣੀ ਦੇ ਸੈਂਪਲ ਲਏ ਜਾਂਦੇ ਨੇ ਅਤੇ 200 ਸਕੂਲਾਂ ਦੇ ਸੈਂਪਲ ਉਨ੍ਹਾਂ ਵੱਲੋਂ ਹਲਕੇ ਵਿਚ ਦਿੱਤੇ ਗਏ ਸਨ ਜਿਨ੍ਹਾਂ ਚੋਂ 70 ਦੇ ਸੈਂਪਲ ਫੇਲ੍ਹ ਆਏ ਹਨ ਭਾਵ ਕਿ ਉਹ ਪੀਣ ਲਾਇਕ ਨਹੀਂ ਹੈ।
WATCH LIVE TV