ਬੱਚੀ ਠੀਕ ਕਰਨ ਲਈ ਲਏ ਸਨ 50 ਹਜ਼ਾਰ ਰੁਪਏ ਪਰ ਚਰਚ ਵਿੱਚ ਹੀ ਹੋਈ ਮੌਤ, ਪਾਸਟਰ `ਤੇ ਲੱਗੇ ਗੰਭੀਰ ਇਲਜ਼ਾਮ
ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਜਲੰਧਰ ਦੀ ਤਾਜਪੁਰ ਚਰਚ ਵਿੱਚ ਦਿੱਲੀ ਤੋਂ ਕੈਂਸਰ ਦਾ ਇਲਾਜ ਕਰਵਾਉਣ ਬੱਚੀ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਚਰਚ ਦੇ ਪਾਸਟਰ ਨੇ ਉਨ੍ਹਾਂ ਤੋਂ ਬੱਚੀ ਦੇ ਇਲਾਜ਼ ਲਈ 50 ਹਜ਼ਾਰ ਰੁਪਏ ਲਏ ਸਨ।
ਚੰਡੀਗੜ੍ਹ- ਪੰਜਾਬ ਵਿੱਚ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਲਾਂਬੜਾ ਨੇੜੇ ਪਿੰਡ ਤਾਜਪੁਰ 'ਚ ਚਰਚ ਦਾ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਜਿਥੇ ਦਿੱਲੀ ਤੋਂ ਬੱਚੀ ਦੇ ਕੈਂਸਰ ਦਾ ਇਲਾਜ਼ ਕਰਵਾਉਣ ਆਏ ਪਰਿਵਾਰ ਤੋਂ ਪੈਸੇ ਲਏ ਜਾਂਦੇ ਹਨ ਤੇ ਠੀਕ ਕਰਨ ਦੀ ਗਾਰੰਟੀ ਦਿੱਤੀ ਜਾਂਦੀ ਹੈ। ਪਰ ਚੱਲਦੀ ਪਰੇਅਰ ਦੌਰਾਨ ਹੀ ਬੱਚੀ ਦੀ ਚਰਚ 'ਚ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੁਰੱਖਿਆ ਪ੍ਰਬੰਧਕਾਂ ਵੱਲੋਂ ਧੱਕੇ ਮਾਰ ਕੇ ਬਾਹਰ ਕੱਢਣ ਦਾ ਇਲਜ਼ਾਮ ਵੀ ਲਗਾਇਆ ਹੈ।