Sujanpur News (ਅਜੇ ਮਹਾਜਨ): ਅੱਜ ਦੇ ਆਧੁਨਿਕ ਸਮੇਂ ਵਿੱਚ ਜਿਥੇ ਅੱਜ ਦੇਸ਼ ਚੰਦ ਉਤੇ ਪਹੁੰਚ ਚੁੱਕਿਆ ਹੈ ਉਥੇ ਹੀ ਅੱਜ ਵੀ ਕਈ ਪੜ੍ਹੇ ਲਿਖੇ ਜੋ ਢੋਂਗੀ ਬਾਬਿਆਂ ਦੇ ਚੱਕਰਾਂ ਵਿੱਚ ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿੱਚ ਵੇਖਣ ਨੂੰ ਮਿਲਿਆ ਜਿਥੇ ਸਾਬਕਾ ਗ੍ਰਿਫ਼ ਮੁਲਾਜ਼ਮ ਨੂੰ ਔਲਾਦ ਦੀ ਭਾਲ ਮਹਿੰਗੀ ਪੈ ਗਈ ਜੋ ਕਿ ਬਾਬਿਆਂ ਦੇ ਚੱਕਰਾਂ ਵਿੱਚ ਪੈ ਗਿਆ।


COMMERCIAL BREAK
SCROLL TO CONTINUE READING

ਇਨ੍ਹਾਂ ਬਾਬਿਆਂ ਦੇ ਚੱਕਰ ਵਿੱਚ ਉਸ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਹੋਈ ਹੈ ਤੇ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇ ਵਿੱਚ ਹੈ ਜਿਸ ਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਜਿਸ ਦੇ ਚੱਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਾ ਹੈ ਅਤੇ ਪੁਲਿਸ ਵੱਲੋਂ 2 ਲੋਕਾਂ ਉਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


ਪੀੜਤ ਦੀ ਪਤਨੀ ਜੋ ਕਿ ਇਸ ਘਟਨਾ ਤੋਂ ਬਾਅਦ ਸਦਮੇ ਵਿੱਚ ਹੈ ਅਤੇ ਉਸਦਾ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਬਾਰੇ ਪੀੜਤ ਦੇ ਭਾਣਜੇ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੇ ਮਾਮਾ ਜਦ ਘਰ ਆਏ ਤਾਂ ਮੁਹੱਲੇ ਦਾ ਹੀ ਸ਼ਖਸ ਉਨ੍ਹਾਂ ਦੇ ਸੰਪਰਕ ਵਿੱਚ ਆਇਆ।


ਉਸ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਕਿਹਾ ਕਿ ਉਹ ਕਿਸੇ ਬਾਬੇ ਨੂੰ ਜਾਣਦਾ ਹੈ ਜੋ ਸਾਡੇ ਘਰ ਔਲਾਦ ਦੇ ਸਕਦਾ ਹੈ ਤੇ ਉਸ ਦਾ ਮਾਮਾ ਵੀ ਉਸ ਦੀਆਂ ਗੱਲਾਂ ਵਿੱਚ ਆ ਗਏ ਅਤੇ ਥੋੜ੍ਹੇ-ਥੋੜ੍ਹੇ ਕਰਕੇ ਸ਼ਖਸ਼ ਨੇ ਉਸ ਦੇ ਮਾਮੇ ਤੋਂ 60 ਲੱਖ ਰੁਪਏ ਦੇ ਕਰੀਬ ਰਕਮ ਲੈ ਲਈ ਹੈ। ਇਸ ਦਾ ਪਤਾ ਜਦ ਉਨ੍ਹਾਂ ਨੂੰ ਚੱਲਿਆ ਤਾਂ ਉਨ੍ਹਾਂ ਨੇਇਸ ਸਬੰਧੀ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ ਹੈ।


ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੁਜਾਨਪੁਰ ਦੇ ਇਕ ਸ਼ਖਸ ਨਾਲ 60 ਲੱਖ ਰੁਪਏ ਦੇ ਕਰੀਬ ਠੱਗੀ ਹੋਈ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ 2 ਲੋਕਾਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Chandigarh News: ਆਈਟੀ ਮਹਿਲਾ ਕਾਂਸਟੇਬਲ ਦਾ ਫਿਜ਼ੀਕਲ ਟੈਸਟ ਅੱਜ ਚੰਡੀਗੜ੍ਹ ਵਿੱਚ ਹੋਵੇਗਾ,ਡੋਪ ਟੈਸਟ ਜ਼ਰੂਰੀ