ਅਜੇ ਮਹਾਜਨ/ਪਠਾਨਕੋਟ: ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ, ਪਰ ਅੱਜ ਦੇ ਕਲਯੁਗ ਸਮੇਂ ਦੇ ਵਿਚ ਕੁਝ ਐਸੇ ਪੁੱਤਰ ਵੀ ਹਨ ਜੋ ਕਿ ਆਪਣੇ ਮਾਂ ਬਾਪ ਨੂੰ  ਇਕੱਲਿਆਂ ਛੱਡ ਦਿੰਦੇ ਹਨ, ਏਦਾਂ ਦਾ ਕੁਝ ਦੇਖਣ ਨੂੰ ਮਿਲ ਰਿਹਾ ਹੈ, ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਕਿ 62 ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਪਿਛਲੇ 5 ਮਹੀਨਿਆਂ ਤੋਂ ਹਸਪਤਾਲ ਦੇ ਇਕ ਬੈੱਡ ਦੇ ਉੱਪਰ ਪਈ ਹੋਈ ਹੈ ਅਤੇ ਆਪਣੇ ਪੁੱਤਰ ਦਾ ਇੰਤਜਾਰ ਕਰ ਰਹੀ ਹੈ, ਜਿਸ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਉਸ ਦਾ ਇਕਲੌਤਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਹਸਪਤਾਲ ਦੇ ਵਿੱਚ ਛੱਡ ਗਿਆ ਸੀ ਅਤੇ ਫਿਰ ਮੁੜ ਕੇ ਨਹੀਂ ਪਰਤਿਆ। 


COMMERCIAL BREAK
SCROLL TO CONTINUE READING

ਅੱਜ ਵੀ ਇਹ ਬਜ਼ੁਰਗ ਮਹਿਲਾ ਆਪਣੇ ਇਕਲੌਤੇ ਪੁੱਤਰ ਦੀ ਉਡੀਕ ਕਰ ਰਹੀ ਹੈ ਅਤੇ ਆਪਣੇ ਆਲੇ-ਦੁਆਲੇ ਜਿਹੜੇ ਮਰੀਜ਼ ਪਏ ਹੋਏ ਹਨ, ਉਨ੍ਹਾਂ ਕੋਲੋਂ ਉਸ ਬਾਰੇ ਪੁੱਛਦੀ ਰਹਿੰਦੀ ਹੈ ਜੋ ਕਿ ਇਸ ਨੂੰ ਛੱਡ ਕੇ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ।


ਇਸ ਬਾਰੇ ਜਦੋਂ ਬਜ਼ੁਰਗ ਮਹਿਲਾ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਇੱਥੇ ਛੱਡ ਗਿਆ ਸੀ ਅਤੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਇੱਥੇ ਹੀ ਹੈ, ਉਨ੍ਹਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ, ਅਤੇ ਉਹ ਹੁਣ ਹਸਪਤਾਲ ਦੇ ਵਿੱਚ ਹੀ ਆਪਣਾ ਗੁਜ਼ਾਰਾ ਇੱਕ ਬੈੱਡ ਦੇ ਉੱਪਰ ਕਰ ਰਹੀ ਹੈ, ਦੂਸਰੇ ਪਾਸੇ ਇਸ ਬਜ਼ੁਰਗ ਮਹਿਲਾ ਦੇ ਨਾਲ ਦੂਸਰੇ ਬੈੱਡ ਤੇ ਪਏ ਮਰੀਜ਼ ਨੇ ਦੱਸਿਆ ਕਿ ਉਹ ਪਿਛਲੇ 5 ਦਿਨਾਂ ਤੋਂ ਇੱਥੇ ਇਲਾਜ ਕਰਵਾਉਣ ਲਈ ਆਇਆ ਹੈ ਅਤੇ ਇਹ ਬਜ਼ੁਰਗ ਮਹਿਲਾ ਪਿਛਲੇ ਕਾਫ਼ੀ ਮਹੀਨਿਆਂ ਤੋਂ ਇਸੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖ਼ਲ ਹੈ, ਜਿਸ ਨੂੰ ਦੇਖਣ ਵਾਸਤੇ ਕੋਈ ਵੀ ਨਹੀਂ ਆਉਂਦਾ। 

ਇਸ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਇਹ ਮਹਿਲਾ ਕਰੀਬ 5 ਮਹੀਨੇ ਤੋਂ ਹਸਪਤਾਲ ਵਿੱਚ ਹੈ, ਅਸੀਂ ਉਸ ਦੇ ਬੇਟੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਨੂੰ ਵਾਪਸ ਲੈ ਜਾਵੇ।