70th National Film Awards 2022: `ਬਾਗ਼ੀ ਦੀ ਧੀ` ਨੂੰ ਮਿਲਿਆ Best Punjabi Film ਤੇ ਰਿਸ਼ਬ ਤੇ ਨਿਥਿਆ ਨੂੰ ਮਿਲਿਆ ਬੈਸਟ ਅਦਾਕਾਰ ਦਾ ਐਵਾਰਡ
70th National Film Awards 2022: ਸਾਲ 2022 ਲਈ ਸ਼ੁੱਕਰਵਾਰ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵਿਚ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਫਿਲਮ ‘ਬਾਗ਼ੀ ਦੀ ਧੀ’ ਨੂੰ ਸਰਬੋਤਮ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ। ਇਹ ਫਿਲਮ 2022 ਵਿਚ ਰਿਲੀਜ਼ ਹੋਈ ਸੀ। ਇਸ ਵਿਚ ਬਾਗ਼ੀਆਂ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ।
70th National Film Awards 2022: ਸਾਲ 2022 ਲਈ ਸ਼ੁੱਕਰਵਾਰ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵਿਚ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਫਿਲਮ ‘ਬਾਗ਼ੀ ਦੀ ਧੀ’ ਨੂੰ ਸਰਬੋਤਮ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ। ਇਹ ਫਿਲਮ 2022 ਵਿਚ ਰਿਲੀਜ਼ ਹੋਈ ਸੀ। ਇਸ ਵਿਚ ਬਾਗ਼ੀਆਂ ਦੇ ਸੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ।
70th National Film Awards 2022:
--ਹੋਰ ਪੁਰਸਕਾਰਾਂ ’ਚ ਖੇਤਰੀ ਸਿਨੇਮਾ ਦਾ ਦਬਦਬਾ ਰਿਹਾ, ਜਿਸ ’ਚ ਮਲਿਆਲਮ ਫਿਲਮ ‘ਆੱਟਮ : ਦ ਪਲੇ’ ਨੂੰ ਸਰਬੋਤਮ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ ਤੇ ਹਰਮਨਪਿਆਰੀ ਕੰਨੜ ਫਿਲਮ ‘ਕਾਂਤਾਰਾ’ ਲਈ ਰਿਸ਼ਭ ਸ਼ੈੱਟੀ ਨੂੰ ਸਰਬੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
--ਤਮਿਲ ਫਿਲਮ ‘ਤਿਰੁਚਿੱਤਰਾਮਬਲਮ’ ਲਈ ਨਿੱਤਿਆ ਮੇਨਨ ਤੇ ਗੁਜਰਾਤੀ ਫਿਲਮ ‘ਕੱਛ ਐਕਸਪ੍ਰੈੱਸ’ ਲਈ ਮਾਨਸੀ ਪਾਰੇਖ ਨੂੰ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ।
--ਰਾਹੁਲ ਵੀ ਚਿੱਟੇਲਾ ਵੱਲੋਂ ਨਿਰਦੇਸ਼ਤ ਤੇ ਸ਼ਰਮਿਲਾ ਟੈਗੋਰ ਤੇ ਮਨੋਜ ਵਾਜਪਾਈ ਦੀ ਅਦਾਕਾਰੀ ਵਾਲੀ ਫੈਮਿਲੀ ਡਰਾਮਾ ‘ਗੁਲਮੋਹਰ’ ਨੂੰ ਸਰਬੋਤਮ ਹਿੰਦੀ ਫਿਲਮ ਦਾ ਪੁਰਸਕਾਰ ਮਿਲਿਆ ਹੈ। ਇਸ ਫਿਲਮ ਲਈ ਅਰਪਿਤਾ ਮੁਖਰਜੀ ਨੂੰ ਸਰਬੋਤਮ ਸੰਵਾਦ ਲੇਖਕ ਦਾ ਪੁਰਸਕਾਰ ਮਿਲਿਆ ਹੈ।
ਸਰਵੋਤਮ ਅਦਾਕਾਰ ਦਾ ਪੁਰਸਕਾਰ
ਰਿਸ਼ਬ ਸ਼ੈੱਟੀ ਅਤੇ ਨਿਥਿਆ ਮੇਨੇਨ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ, ਜਦੋਂ ਕਿ ਮਲਿਆਲਮ ਫਿਲਮ ਆਤਮਮ ਨੂੰ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ। ਬ੍ਰਹਮਾਸਤਰ ਭਾਗ 1 ਅਤੇ ਪੋਨੀਯਿਨ ਸੇਲਵਾਨ ਭਾਗ 1 ਨੇ ਵੀ ਕਈ ਮੁੱਖ ਪੁਰਸਕਾਰ ਪ੍ਰਾਪਤ ਕੀਤੇ।
ਪੁਰਸਕਾਰਾਂ ਦਾ ਐਲਾਨ ਫੀਚਰ ਫਿਲਮ ਵਰਗ ਦੇ ਜਿਊਰੀ ਬੋਰਡ ਦੇ ਮੁਖੀ ਰਾਹੁਲ ਰਵੈਲ ਤੇ ਗ਼ੈਰ-ਫੀਚਰ ਫਿਲਮ ਵਰਗ ਦੀ ਮੁਖੀ ਨੀਲਾ ਮਾਧਵ ਪਾਂਡਾ ਨੇ ਕੀਤਾ। ਬਲਾਕਬਸਟਰ ਕੰਨੜ ਫਿਲਮ ‘ਕਾਂਤਾਰਾ’ ਨੂੰ ਸਰਬੋਤਮ ਹਰਮਨਪਿਆਰੀ ਫਿਲਮ ਦਾ ਪੁਰਸਕਾਰ ਮਿਲਿਆ ਹੈ। ਗੁਲਮੋਹਰ ਲਈ ਅਦਾਕਾਰ ਮਨੋਜ ਵਾਜਪਾਈ ਤੇ ਮਲਿਆਲਮ ਫਿਲਮ ‘ਕਦਿਕਨ’ ਲਈ ਸੰਗੀਤ ਨਿਰਦੇਸ਼ਕ ਸੰਜੇ ਸਲਿਲ ਚੌਧਰੀ ਨੂੰ ਸਪੈਸ਼ਲ ਮੈਂਸ਼ਨ ਐਵਾਰਡ ਮਿਲਿਆ। ਮਨੀਰਤਨਮ ਦੀ ਫਿਲਮ ‘ਪੋਨੀਯਿਨ ਸੇਲਵਨ ਪਾਰਟ-1’ ਲਈ ਏਆਰ ਰਹਿਮਾਨ ਨੂੰ ਸਰਬੋਤਮ ਸੰਗੀਤ ਡਾਇਰੈਕਟਰ (ਬੈਂਕਗਰਾਊਂਡ) ਦਾ ਪੁਰਸਕਾਰ ਮਿਲਿਆ।
ਇਸ ਫਿਲਮ ਨੂੰ ਸਰਬੋਤਮ ਤਮਿਲ ਫਿਲਮ ਵੀ ਐਲਾਨਿਆ ਗਿਆ। ਪ੍ਰੀਤਮ ਨੂੰ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ ਪਾਰਟ-1 : ਸ਼ਿਵਾ’ ਲਈ ਸਰਬੋਤਮ ਸੰਗੀਤ ਡਾਇਰੈਕਟਰ (ਗਾਣਿਆਂ ਲਈ) ਤੇ ਇਸੇ ਫਿਲਮ ਦੇ ਗੀਤ ‘ਕੇਸਰੀਆ’ ਲਈ ਅਰਿਜੀਤ ਸਿੰਘ ਨੂੰ ਸਰਬੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ ਮਿਲਿਆ ਹੈ। ਫਿਲਮ ਨੇ ਏਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਐਂਡ ਕਾਮਿਕ ਕੈਟੇਗਰੀ ਵਿਚ ਵੀ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਿਆ।