ਚੰਡੀਗੜ੍ਹ (ਕ੍ਰਿਸ਼ਨ ਸਿੰਘ): ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੇ ਵਿਸ਼ਵ ਭਰ ’ਚ ਜਿੱਥੇ ਚਰਚਾ ਛੇੜੀ ਉਥੇ ਹੀ ਪੰਜਾਬ ਪੁਲਿਸ ਨੇ ਦਿੱਲੀ ਸਪੈਸ਼ਲ ਸੈਲ ਦੀ ਮਦਦ ਨਾਲ ਕਈ ਗੈਂਗਸਟਰਾਂ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਪਰ ਪੰਜਾਬ ਪੁਲੀਸ ਦੀਆਂ ਕਈ ਟੀਮਾਂ ਛੇਵੇਂ ਸ਼ੂਟਰ ਦੀਪਕ ਉਰਫ਼ ਮੁੰਡੀ ਬਾਰੇ ਪਤਾ ਲਗਾਉਣ ਵਿੱਚ ਅਸਫਲ ਨਜ਼ਰ ਆ ਰਹੀਆਂ ਹਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਛੇਵੇਂ ਸ਼ਾਰਪਸ਼ੂਟਰ ਨੂੰ ਫੜਨ ਲਈ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਵਿੱਚ ਵਿਸ਼ੇਸ਼ ਟੀਮਾਂ ਚੌਕਸੀ ਵਿਖਾ ਰਹੀਆਂ ਬਨ ਪਰ ਠੋਸ ਸਫਲਤਾ ਦਾ ਇੰਤਜ਼ਾਰ ਹੈ।

 

ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਫ਼ਸਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ’ਚ 6 ਸ਼ੂਟਰਾਂ ਦੀ ਸ਼ਨਾਖਤ ਹੋ ਗਈ ਸੀ, ਜਿਨ੍ਹਾਂ ’ਚੋਂ ਕਈ ਤਾਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਹਨ। 

 

ਕਿਹੜੇ ਹਨ ਸ਼ੂਟਰ ?

 

1. ਪ੍ਰਿਆਵਰਤ ਉਰਫ ਫੌਜੀ     (ਹਿਰਾਸਤ ’ਚ) 

2.  ਕਸ਼ਿਸ਼ ਉਰਫ਼ ਕੁਲਦੀਪ    (ਹਿਰਾਸਤ ’ਚ) 

3. ਅੰਕਿਤ ਸਿਰਸਾ               (ਹਿਰਾਸਤ ’ਚ)  

4, ਦੀਪਕ ਉਰਫ਼ ਮੁੰਡੀ (ਫਰਾਰ) 

5. ਮਨਪ੍ਰੀਤ ਮੰਨੂ (ਮੁਕਾਬਲੇ 'ਚ ਹਲਾਕ)

6. ਜਗਰੂਪ ਰੂਪਾ                (ਮੁਕਾਬਲੇ 'ਚ ਹਲਾਕ)

 

ਸਿੱਧੂ ਦੇ ਕਤਲ ਤੋਂ ਦਿੱਲੀ ਪੁਲੀਸ ਨੇ ਕਈ ਗੈਂਗਸਟਰ ਗ੍ਰਿਫ਼ਤਾਰ ਕੀਤੇ ਸਨ। ਜਿਨ੍ਹਾਂ ਚੋਂ ਪ੍ਰਿਆਵਰਤ ਫ਼ੌਜੀ, ਅੰਕਿਤ ਤੇ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਇਹਨਾਂ ਵਿੱਚੋਂ 2 ਨੂੰ ਪੰਜਾਬ ਪੁਲੀਸ ਨੇ ਮੁਕਾਬਲੇ ਚ ਹਲਾਕ ਕੀਤਾ ਸੀ। ਮੁੰਡੀ ਹਾਲੇ ਵੀ ਫਰਾਰ ਹੈ। ਪੰਜਾਬ ਪੁਲਿਸ ਨੇ ਮੁਲਜ਼ਮਾਂ ਚ ਮੁੱਖ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਹੈ।  ਜਿਸ ਨੂੰ ਦਿੱਲੀ ਦੀ ਤਿਹਾੜ ਚੋਂ ਪੰਜਾਬ ਲਿਆਂਦਾ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਵੀ ਇਸੇ ਮਾਮਲੇ ਚ ਰਿਮਾਂਡ ਤੇ ਰਿਹਾ ਹੈ।