Fazilka News:  ਫਾਜ਼ਿਲਕਾ ਦੇ ਪਿੰਡ ਘੱਲੂ ਦੇ ਇੱਕ ਪੋਲਟਰੀ ਫਾਰਮ ਵਿੱਚ 800 ਤੋਂ ਵੱਧ ਚੂਚਿਆਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਲਿਆਂਦੀ ਗਈ ਫੀਡ ਵਿੱਚ ਪਹਿਲਾਂ ਚਾਰ, ਫਿਰ 10 ਅਤੇ ਹੁਣ ਰਾਤ ਭਰ 800 ਤੋਂ ਵੱਧ ਚੂਚਿਆਂ ਦੀ ਮੌਤ ਹੋ ਚੁੱਕੀ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ, ਮਹਿੰਦਰ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਪਿੰਡ ਘੱਲੂ ਵਿਖੇ ਪੋਲਟਰੀ ਫਾਰਮ ਖੋਲ੍ਹਿਆ ਸੀ ਤਾਂ ਕਿ ਉਹ ਇਸ ਰਾਹੀਂ ਆਪਣਾ ਕਰਜ਼ਾ ਉਤਾਰ ਸਕਣ ਅਤੇ ਰੋਜ਼ੀ-ਰੋਟੀ ਵੀ ਚਲਾ ਸਕਣਗੇ। ਪੋਲਟਰੀ ਫਾਰਮ ਵਿੱਚ ਲਗਭਗ 1020 ਚੂਚੇ ਸਨ।


ਪੋਲਟਰੀ ਫਾਰਮ 'ਚ ਚੂਚਿਆਂ ਨੂੰ ਖੁਆਉਣ ਲਈ ਉਹ ਬੀਤੇ ਦਿਨ ਕਰੀਬ 5 ਕੁਇੰਟਲ ਫੀਡ ਲੈ ਕੇ ਆਏ ਸਨ, ਜਿਸ ਤੋਂ ਬਾਅਦ ਮੁਰਗੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਦਿਨ ਰਾਤ ਨੂੰ ਫੀਡ ਪਾਈ ਗਈ ਤਾਂ ਅਗਲੇ ਦਿਨ ਸਵੇਰੇ 4 ਚੂਚਿਆਂ ਦੀ ਮੌਤ ਹੋ ਗਈ, ਫਿਰ ਦਿਨ 'ਚ ਵੀ ਅਚਾਨਕ ਚੂਚਿਆਂ ਦੀ ਮੌਤ ਹੋਣੀ ਸ਼ੁਰੂ  ਹੋ ਗਈ ਅਤੇ ਦੇਖਦੇ ਹੀ ਦੇਖ 800 ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਦਾ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਉਤੇ ਕਰਜ਼ੇ ਦੇ ਪੰਡ ਹੈ ਅਤੇ ਲੋਕਾਂ ਦਾ ਪੈਸਾ ਦੇਣਾ ਹੈ, ਜਿਸ ਉਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹੋਏ ਜਿਥੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ ਅਤੇ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ।  ਜਿਸ 'ਤੇ ਉਨ੍ਹਾਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਪੁਲਿਸ ਕੋਲ ਕੀਤੀ, ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ।


ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਅਨਮੋਲ ਨੇ ਦੱਸਿਆ ਕਿ ਮਾਮਲਾ ਵਿਭਾਗ ਦੇ ਧਿਆਨ 'ਚ ਆਉਣ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ। ਨਮੂਨੇ ਲਏ ਜਾ ਰਹੇ ਹਨ ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ ਤਾਂ ਕਿ ਚੂਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।