Moga News: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਬੇਹੱਦ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ 10 ਸਾਲਾ ਬੱਚਾ ਹਾਈ ਵੋਲਟੇਜ ਬਿਜਲੀ ਦੀ ਚਪੇਟ ਵਿਚ ਆ ਕੇ ਬੁਰੀ ਤ੍ਰਾਹ ਝੁਲਸ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮੋਗਾ ਦੇ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਦੇ ਨਸੂਰ ਮੋਗਾ ਵਿੱਚ ਪਲਾਸਟਿਕ ਦਾ ਦਰਵਾਜ਼ਾ ਛੱਤ ਤੋਂ ਲੰਘਦੀ 132 ਕੇਵੀ ਹਾਈ ਵੋਲਟੇਜ ਲਾਈਨ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਬੱਚਾ ਪਲਾਸਟਿਕ ਦੀ ਡੋਰੀ ਖਿੱਚ ਕੇ ਹਾਈ ਵੋਲਟੇਜ ਲਾਈਨ ਦੇ ਨੇੜੇ ਪਹੁੰਚਿਆ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਅਚਾਨਕ ਵੱਡਾ ਧਮਾਕਾ ਹੋਇਆ ਅਤੇ ਬੱਚਾ ਪੂਰੀ ਤਰ੍ਹਾਂ ਝੁਲਸ ਗਿਆ। ਇਸ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।


ਇਹ ਵੀ ਪੜ੍ਹੋ: ਵਾਲਾਂ ਨੂੰ ਸਿਹਤਮੰਦ ਰੱਖਣ ਲਈ ਭੋਜਨ 'ਚ ਸ਼ਾਮਿਲ ਕਰੋ ਇਹ ਵਿਟਾਮਿਨ, ਕਟਰੀਨਾ ਵਰਗੀ ਹੋਵੇਗੀ ਲੁੱਕ

ਜਾਣਕਾਰੀ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ 10 ਸਾਲਾ ਬੱਚੇ ਦਾ ਨਾਮ ਲਵਿਸ਼ ਹੈ। ਉਹ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਤਾਂ ਉਸ ਦੀ ਡੋਰ ਜੋ ਕਿ ਪਲਾਸਟਿਕ ਦੀ ਦੱਸੀ ਜਾਂਦੀ ਹੈ, ਹਾਈ ਵੋਲਟੇਜ ਤਾਰਾਂ 'ਚ ਫਸ ਗਈ। ਇਸ ਤੋਂ ਬਾਅਦ ਧਮਾਕਾ ਹੋਇਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਦੂਜੇ ਪਾਸੇ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਤਰਾਂ ਬਾਰੇ ਕਿੰਨੀ ਵਾਰ ਦੱਸਿਆ ਗਿਆ ਹੈ ਪਰ ਇਸ ਬਾਰੇ ਕੋਈ ਵੀ ਹੱਲ ਨਹੀਂ ਹੋਇਆ। 


10 ਸਾਲਾ ਬੱਚੇ  ਲਵਿਸ਼ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ 100 ਫੀਸਦੀ ਝੁਲਸ ਗਿਆ ਹੈ। ਇਸ ਘਟਨਾ ਕਾਰਨ ਬੇਦੀ ਨਗਰ ਇਲਾਕੇ ਵਿੱਚ ਆਸ-ਪਾਸ ਦੇ ਘਰਾਂ ਦਾ ਇਲੈਕਟ੍ਰਾਨਿਕ ਸਾਮਾਨ ਵੀ ਸੜ ਗਿਆ।