ਕਪੂਰਥਲਾ ਦੇ 53 ਸਾਲਾ ਵਿਅਕਤੀ ਦੀ ਅਮਰੀਕਾ `ਚ ਸੜਕ ਹਾਦਸੇ ਦੌਰਾਨ ਹੋਈ ਮੌਤ
America Road accident: ਅਮਰੀਕਾ ਵਿੱਚ ਹੋਏ ਸੜਕ ਐਕਸੀਡੈਂਟ ਵਿਚ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਭਾਰਤ ਜਲਦ ਲਿਆਂਦੀ ਜਾਵੇ।
America road accident: ਅਮਰੀਕਾ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਇਕ 53 ਸਾਲਾਂ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਕਪੂਰਥਲਾ ਦੇ ਇਕ 53 ਸਾਲ ਵਿਅਕਤੀ ਦੀ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਸੰਬੰਧ ਵਿਚ ਮ੍ਰਿਤਕ ਵਿਅਕਤੀ ਦੇ ਮਾਮਾ ਮੰਗਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਭਾਣਜਾ ਸੁਖਵਿੰਦਰ ਸਿੰਘ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ 2011 ਵਿਚ ਅਮਰੀਕਾ ਆਇਆ ਸੀ।
ਵਿਦੇਸ਼ਾਂ 'ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਅਮਰੀਕਾ ਵਿੱਚ ਹੋਏ ਸੜਕ ਐਕਸੀਡੈਂਟ ਵਿਚ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਪੰਜਾਬ ਵਿਚ 18 ਸਾਲ ਫੌਜ ਵਿਚ ਨੌਕਰੀ ਕਰ ਚੁੱਕਾ ਸੀ। ਇਸ ਤੋਂ ਬਾਅਦ ਵਿਅਕਤੀ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ ਰਹਿ ਰਿਹਾ ਸੀ। ਜਿਥੇ ਉਹ ਇਕ ਟਰੱਕ ਚਾਲਕ ਵਜੋਂ ਕੰਮ ਕਰਦਾ ਸੀ, ਉਸਦਾ ਇਕ ਪੁੱਤਰ ਅਤੇ ਧੀ ਪੜ੍ਹਾਈ ਲਈ ਕੈਨੇਡਾ ਵਿਚ ਪਿਛਲੇ 4 ਸਾਲ ਤੋਂ ਰਹਿ ਰਹੇ ਹਨ। ਵਿਅਕਤੀ ਦੇ ਪੁੱਤਰ ਨੇ ਬੀਤੀ ਰਾਤ ਦੱਸਿਆ ਕੇ ਉਸਦੇ ਪਿਤਾ ਸੁਖਵਿੰਦਰ ਸਿੰਘ ਅਮਰੀਕਾ ਦੇ ਉਕਤ ਸ਼ਹਿਰ ਦੇ ਹੋਟਲ ਤੋਂ ਰੋਟੀ ਲੈ ਕੇ ਸੜਕ ਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਪੰਜਾਬ ਦੇ ਆਟੋ ਚਾਲਕ ਦੀ ਨਿਕਲੀ ਲਾਟਰੀ, ਜਿੱਤੇ 5 ਕਰੋੜ ਰੁਪਏ
ਉਸੇ ਦੌਰਾਨ ਤੇਜ਼ ਰਫਤਾਰ ਕਾਰ ਨਾਲ ਟਕਰਾ ਕੇ ਉਹ ਸੜਕ 'ਤੇ ਡਿੱਗ ਪਿਆ। ਇਸ ਤੋਂ ਬਾਅਦ ਇੱਕ ਹੋਰ ਕਾਰ ਉਹਨਾਂ ਦੇ ਉਪਰੋਂ ਲੰਘ ਗਈ ਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਤਨੀ ਸੁਰਿੰਦਰ ਕੌਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਕਿ ਉਸਦੇ ਪਤੀ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ।
(ਚੰਦਰ ਮਰਹਿ ਦੀ ਰਿਪੋਰਟ)