Road Accident news:  ਪੰਜਾਬ ਵਿਚ ਸਰਦੀ ਦੇ ਵਧਣ ਕਰਕੇ ਹੁਣ ਧੁੰਦ ਜਿਆਦਾ ਵੱਧ ਗਈ ਹੈ ਜਿਸ ਕਾਰਨ ਵਿਜੀਬਿਲਿਟੀ ਜ਼ੀਰੋ ਹੁੰਦੀ ਜਾ ਰਹੀ ਹੈ। ਰੋਜਾਨਾ ਸੜਕ ਹਾਦਸੇ  ਨਾਲ ਜੁੜੀਆਂ ਖ਼ਬਰਾਂ ਵੇਖ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਇਸ ਵਿਚਾਲੇ ਅੱਜ ਤਾਜਾ ਮਾਮਲਾ ਫਰੀਦਕੋਟ ਕੋਟਕਪੂਰਾ ਰੋਡ ਨੇੜੇ ਦਾ ਜਿਥੇ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੋਂ ਆਉਦੀ ਬੇਕਾਬੂ ਤੇਜ਼ ਰਫਤਾਰ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅਗਲੀ ਕਾਰ ਪੁਰੀ ਤਰਾਂ ਅੰਦਰ ਧਸ ਗਈ ਜਿਸ ਕਾਰਨ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਮਹਿਲਾ ਦੀ ਝਟਕੇ ਨਾਲ ਗਰਦਨ ਕੱਟੀ ਗਈ ਜਦਕਿ ਕਾਰ 'ਚ ਬੈਠੇ ਦੋ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗੁਏ।


COMMERCIAL BREAK
SCROLL TO CONTINUE READING

ਦੂਜੇ ਪਾਸੇ ਟੱਕਰ ਮਾਰਨ ਵਾਲੀ ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਨ ਚਾਲਕ ਨੂੰ ਮਾਮੂਲੀ ਸੱਟ ਵੱਜੀ। ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਸਵਾਰੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਐਬੂਲੈਂਸ ਜਰੀਏ ਹਾਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਬੁਰੀ ਤਰਾਂ ਜ਼ਖ਼ਮੀ ਔਰਤ ਦੀ ਮੌਤ ਹੋ ਚੁੱਕੀ ਸੀ। ਬਾਕੀ ਜ਼ਖ਼ਮੀ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।


ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਅਮਨ ਵੜਿੰਗ ਨੇ ਦੱਸਿਆ ਕਿ ਕੋਟਕਪੂਰਾ ਦਾ ਰਹਿਣ ਵਾਲਾ ਇਹ ਪਰਿਵਾਰ ਕੁੱਜ ਖਰੀਦਦਾਰੀ ਕਰਨ ਲਈ ਫਰੀਦਕੋਟ ਆਇਆ ਹੋਇਆ ਸੀ ਜਿਨ੍ਹਾਂ ਵੱਲੋਂ ਕਿਸੇ ਕੰਮ ਕਾਰਨ ਆਪਣੀ ਵੇਗਨਾਰ ਕਾਰ ਸੜਕ ਦੀ ਸਾਈਡ ਤੇ ਖੜੀ ਕੀਤੀ ਹੋਈ ਸੀ ਕਿ ਅਚਾਨਕ ਪਿੱਛੋਂ ਆਈ ਬਹੁਤ ਹੀ ਤੇਜ਼ ਰਫਤਾਰ ਕਾਰ ਨੇ ਪਿੱਛੋਂ ਬੁਰੀ ਤਰਾਂ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜਖਮੀ ਹੋ ਗਏ।  ਇਸੇ ਦੌਰਾਨ ਪਰਿਵਾਰ ਦੀ ਇੱਕ ਮਹਿਲਾ ਦੀ ਗਰਦਨ ਕੱਟੀ ਗਈ।


ਇਹ ਵੀ ਪੜ੍ਹੋ: ਕੁੱਲੜ ਪੀਜ਼ਾ ਵਾਲਿਆਂ ਦਾ ਫਿਰ ਪਿਆ ਪੰਗਾ, ਗੁਆਂਢੀਆਂ ਨਾਲ ਹੋਈ ਜ਼ਬਰਦਸਤ ਲੜਾਈ, ਵੇਖੋ ਵੀਡੀਓ 


 


ਉਨ੍ਹਾਂ ਕਿਹਾ ਕਿ ਵਾਰਡ 108 ਨੰਬਰ 'ਤੇ ਵਾਰ ਵਾਰ ਫੋਂਨ ਕਰਨ 'ਤੇ ਵੀ ਪੁਲਿਸ ਵੀ ਲੇਟ ਪੁੱਜੀ ਜਦਕਿ ਐਮਬੂਲੇਸ ਵੀ ਅੱਧਾ ਘੰਟਾ ਲੇਟ ਪੁੱਜੀ ਜਿਸ ਕਾਰਨ ਪ੍ਰਾਈਵੇਟ ਐਮਬੂਲੇਸ ਜਰੀਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਐਮਬੂਲੇਸ ਦੀ ਦੇਰੀ ਕਾਰਨ ਹੀ ਮਹਿਲਾ ਦੀ ਮੌਤ ਹੋਈ ਜੇਕਰ ਸਮੇਂ 'ਤੇ ਐਮਬੂਲੇਸ ਆ ਜਾਂਦੀ ਤਾ ਸ਼ਾਇਦ ਮਹਿਲਾ ਦੀ ਜਾਨ ਬਚ ਜਾਂਦੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ। 


(ਦੇਵਾ ਨੰਦ ਸ਼ਰਮਾ ਦੀ ਰਿਪੋਰਟ )