ਚੰਡੀਗੜ: ਭਾਰਤੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਤੁਹਾਡੇ ਕੋਲ 5000 ਰੁਪਏ ਸਸਤਾ ਸੋਨਾ ਖਰੀਦਣ ਦਾ ਮੌਕਾ ਹੈ। ਇਸ ਲਈ ਤੁਸੀਂ ਇਸ ਸਮੇਂ ਸੋਨੇ ਦੇ ਗਹਿਣੇ ਸਸਤੇ 'ਚ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ।


COMMERCIAL BREAK
SCROLL TO CONTINUE READING

 


ਸੋਨੇ ਦੀ ਕੀਮਤ ਕੀ ਹੈ?


ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੇ ਫਿਊਚਰਜ਼ ਦੀ ਕੀਮਤ 50,622 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ 0.5 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 54,865 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।


 


ਗਲੋਬਲ ਮਾਰਕੀਟ ਕੀ ਕਹਿੰਦੀ ਹੈ?


ਇਸ ਤੋਂ ਇਲਾਵਾ ਜੇਕਰ ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਦੀ ਕੀਮਤ 1,725.17 ਡਾਲਰ ਪ੍ਰਤੀ ਔਂਸ ਹੈ। ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਦਿਨਾ ਨੀਤੀਗਤ ਬੈਠਕ 'ਤੇ ਜਲਦ ਹੀ ਫੈਸਲਾ ਆਉਣ ਵਾਲਾ ਹੈ। ਇਸ ਫੈਸਲੇ ਤੋਂ ਬਾਅਦ ਘਰੇਲੂ ਬਾਜ਼ਾਰ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।


 


ਸਸਤਾ ਸੋਨਾ ਕਿਵੇਂ ਖਰੀਦਏ ?


ਤੁਹਾਨੂੰ ਦੱਸ ਦੇਈਏ ਕਿ ਪਿਛਲੇ 4 ਮਹੀਨਿਆਂ 'ਚ ਹੁਣ ਤੱਕ ਸੋਨੇ ਦੀਆਂ ਕੀਮਤਾਂ 'ਚ 5000 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਸ ਹਿਸਾਬ ਨਾਲ ਤੁਸੀਂ ਇਸ ਸਮੇਂ ਬਾਜ਼ਾਰ 'ਚ 5000 ਰੁਪਏ ਤੱਕ ਸਸਤਾ ਸੋਨਾ ਖਰੀਦ ਸਕਦੇ ਹੋ।