ਚੰਡੀਗੜ: ਭਾਰਤ-ਪਾਕਿਸਤਾਨ ਸਰਹੱਦ 'ਤੇ ਬਮਿਆਲ ਸੈਕਟਰ 'ਚ ਰਾਤ ਕਰੀਬ 12.30 ਵਜੇ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਤਿਆਰ 121 ਕੋਰ ਬੀ. ਐਸ. ਐਫ. ਬਟਾਲੀਅਨ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਡਰੋਨ ਨੂੰ ਪਾਕਿਸਤਾਨ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।


COMMERCIAL BREAK
SCROLL TO CONTINUE READING

 


ਬੀ. ਐਸ. ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਤ ਪਾਕਿਸਤਾਨ ਦੇ ਹੈਂਡਲਰ ਡਰੋਨ ਨੂੰ ਭਾਰਤੀ ਸਰਹੱਦ 'ਤੇ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰਕੇ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ।


 


ਡੀ. ਐਸ. ਪੀ. ਅਪਰੇਸ਼ਨ ਸੁਖਰਾਜ ਸਿੰਘ ਢਿੱਲੋਂ ਅਨੁਸਾਰ ਬਮਿਆਲ ਸੈਕਟਰ ਵਿਚ ਬੀ. ਐਸ. ਐਫ. ਦੀ ਸ਼ਹੀਦ ਸੁਭਾਸ਼ ਪੋਸਟ ’ਤੇ ਤਾਇਨਾਤ 121 ਬਟਾਲੀਅਨ ਦੇ ਜਵਾਨਾਂ ਨੇ ਸ਼ਨੀਵਾਰ ਰਾਤ 12 ਵਜੇ ਤੋਂ ਬਾਅਦ ਪਿੱਲਰ ਨੰਬਰ 13 ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਗਤੀਵਿਧੀ ਦੇਖੀ। ਡਰੋਨ ਦੀ ਗਤੀ ਦਾ ਨਿਰਣਾ 350 ਤੋਂ 400 ਫੁੱਟ ਦੀ ਉਚਾਈ 'ਤੇ ਕੀਤਾ ਗਿਆ ਸੀ। ਤੁਰੰਤ ਹਰਕਤ ਵਿਚ ਆਉਂਦੇ ਹੋਏ ਜਵਾਨਾਂ ਨੇ ਇਨਸਾਸ ਰਾਈਫਲਾਂ ਅਤੇ ਐਲ. ਐਮ. ਜੀ. ਤੋਂ 46 ਰਾਉਂਡ ਫਾਇਰ ਕੀਤੇ ਦੋ ਹਲਕੇ ਬੰਬ ਵੀ ਸੁੱਟੇ ਗਏ। ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਸੁਣਾਈ ਦੇਣੀ ਬੰਦ ਹੋ ਗਈ।