ਕੈਨੇਡਾ ਤੋਂ ਆ ਰਹੀ ਫਲਾਈਟ `ਚ ਵਿਅਕਤੀ ਦੀ ਹਾਰਟ ਅਟੈਕ ਨਾਲ ਹੋਈ ਮੌਤ
Jalandhar news: ਵਿਦੇਸ਼ਾਂ `ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਕੈਨੇਡਾ ਤੋਂ ਆ ਰਹੀ ਫਲਾਈਟ `ਚ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
Jalandhar news: ਵਿਦੇਸ਼ਾਂ 'ਚੋਂ ਆਏ ਦਿਨ ਪੰਜਾਬੀਆਂ ਦੀ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ। ਅੱਜ ਇਕ ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿਥੇ ਕੈਨੇਡਾ ਤੋਂ ਦਿੱਲੀ ਤੋਂ ਆ ਰਹੇ ਜਹਾਜ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਵਿਅਕਤੀ ਦੀ ਮੌਤ ਦਿਲ ਦਾ ਦੌਰਾ (Heart attack) ਪੈਣ ਕਾਰਨ ਹੋਈ ਹੈ।
ਵਿਅਕਤੀ ਦਾ ਨਾਮ ਬਲਵਿੰਦਰ ਬਿੱਲਾ ਹੈ ਤੇ ਉਹ ਕੈਨੇਡਾ ਤੋਂ ਦਿੱਲੀ ਆ ਰਿਹਾ ਸੀ। ਇਹ ਵਿਅਕਤੀ ਨੇ ਜਦ ਸਾਢੇ 4 ਘੰਟੇ ਦਾ ਸਫਰ ਤੈਅ ਕੀਤਾ ਉਸ ਤੋਂ ਬਾਅਦ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਮੌਕੇ 'ਤੇ ਮੌਤ ਹੋ ਗਈ। ਵਿਅਕਤੀ ਦੀ ਮੌਤ ਤੋਂ ਬਾਅਦ ਦਿੱਲੀ ਜਾਣ ਦੀ ਬਜਾਏ ਜਹਾਜ਼ ਵਾਪਸ ਕੈਨੇਡਾ ਦੇ ਟੋਰਾਂਟੋ ਉਤਾਰਿਆ ਗਿਆ।
ਇਹ ਵੀ ਪੜ੍ਹੋ: ਇਸ ਦੇਸ਼ ਦਾ ਪਾਸਪੋਰਟ ਹੈ ਸਭ ਤੋਂ ਤਾਕਤਵਰ, ਜਾਣੋ 2023 'ਚ ਦੂਜੇ ਅਤੇ ਤੀਜੇ ਨੰਬਰ 'ਤੇ ਕਿਹੜੇ ਦੇਸ਼ ਦਾ ਹੈ ਨਾਂ?
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਮ ਪੰਜਾਬ ਦੇ ਸ਼ਾਹਕੋਟ ਦਾ ਰਹਿਣ ਵਾਲਾ ਹੈ। ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰਾਂ ਨੂੰ ਛੱਡ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਬਲਵਿੰਦਰ ਬਿੱਲ ਆਪਣੀ ਪਤਨੀ ਬਲਜੀਤ ਕੌਰ ਨਾਲ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਲਾਜ ਲਈ ਟੋਰਾਂਟੋ ਤੋਂ ਦਿੱਲੀ ਆ ਰਹੇ ਸੀ। ਇਸ ਦੌਰਾਨ ਰਸਤੇ ਵਿਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ (Heart attack) ਪੈ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।