ਅਮਰੀਕਾ ਵਿੱਚ ਸਟੋਰ ‘ਤੇ ਕੰਮ ਕਰ ਰਹੇ ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ, ਸੀਸੀਟੀਵੀ ਵੀਡੀਓ ਆਈ ਸਾਹਮਣੇ

ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਸ਼ਹਿਰ ਡੁਪੋਲੋ ਵਿੱਚ ਇੱਕ ਸਟੋਰ `ਤੇ ਕੰਮ ਕਰ ਰਹੇ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲੱਗਿਆ ਮਾਰੀ ਗਈ ਗੋਲੀ। ਮ੍ਰਿਤਕ ਕਪੂਰਥਲਾ ਦੇ ਪਿੰਡ ਢਪਈ ਦਾ ਰਹਿਣ ਵਾਲਾ ਸੀ।
ਚੰਡੀਗੜ੍ਹ- ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਇੱਕ 33 ਸਾਲਾ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਪਰਮਵੀਰ ਸਿੰਘ ਵਜੋ ਹੋਈ ਹੈ ਤੇ ਉਹ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਸੀ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ।
ਦੱਸਦੇਈਏ ਕਿ ਮ੍ਰਿਤਕ ਪਰਮਵੀਰ ਸਿੰਘ ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਸ਼ਹਿਰ ਡੁਪੋਲੋ ਵਿੱਚ ਇੱਕ ਸਟੋਰ 'ਤੇ ਕੰਮ ਕਰਦਾ ਸੀ। ਜਿਥੇ ਇੱਕ ਨੀਗਰੋ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਸਟੋਰ ਵਿੱਚ ਦਾਖਲ ਹੁੰਦਾ ਹੈ ਤੇ ਕੈਸ਼ ਕਾਊਂਟਰ ਤੇ ਖੜੇ ਪਰਮਵੀਰ ਤੋਂ ਸਾਰਾ ਕੈਸ਼ ਲੈ ਲੈਂਦਾ ਹੈ। ਜਿਸ ਤੋਂ ਬਾਅਦ ਪਰਮਵੀਰ ਵੱਲੋਂ ਉਸ ਤੋਂ ਆਪਣੀ ਜਾਨ ਦੀ ਭੀਖ ਮੰਗੀ ਜਾਂਦੀ ਹੈ ਪਰ ਉਸ ਨੀਗਰੋ ਵੱਲੋਂ ਬਿਨ੍ਹਾਂ ਤਰਸ ਕੀਤੇ ਪਰਮਵੀਰ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਗੋਲੀ ਲੱਗਣ ਕਾਰਨ ਨੌਜਵਾਨ ਪਰਮਵੀਰ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਕਪੂਰਥਲਾ ਦੇ ਪਿੰਡ ਢਪਈ ਦਾ ਰਹਿਣ ਵਾਲਾ ਸੀ। ਘਟਨਾ ਦੀ ਖਬਰ ਮਿਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਨੌਜਵਾਨ ਮਾਪਿਆ ਦਾ ਇੱਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਪਰਮਵੀਰ ਦੀ ਲਾਸ਼ ਪਿੰਡ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
WATCH LIVE TV