ਭਰਤ ਸ਼ਰਮਾ(ਲੁਧਿਆਣਾ)- ਰਾਸ਼ਟਰ ਮੰਡਸ ਖੇਡਾਂ ਜਾਂ ਹੋਰ ਕੋਈ ਖੇਡਾਂ ‘ਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਅਕਸਰ ਹੀ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਬੇਸ਼ਕ ਸਰਕਾਰਾਂ ਵੱਲੋਂ ਖਿਡਾਰੀਆਂ ਦੀ ਜਿੱਤ ਤੋਂ ਬਾਅਦ ਬੜੇ ਨੌਕਰੀ ਤੇ ਇਨਾਮ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਉਹ ਪੂਰੇ ਘੱਟ ਹੀ ਹੁੰਦੇ ਹਨ। ਅਜਿਹਾ ਹੀ ਹੋਇਆ ਹੈ 2018 ਰਾਸ਼ਟਰ ਮੰਡਲ ਖੇਡਾਂ ਦੱਖਣੀ ਅਫ਼ਰੀਕਾ ‘ਚ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਲਿਆ ਚੁੱਕੀ ਲੁਧਿਆਣਾ ਦੀ ਰਮਨਦੀਪ ਨਾਲ। ਜਿਹੜੀ ਆਪਣੇ ਰੁਜ਼ਗਾਰ ਲਈ ਕੱਪੜੇ ਸਿਉਂ ਕੇ ਗੁਜ਼ਾਰਾ ਕਰ ਰਹੀ ਹੈ। ਦੱਸਦੇਈਏ ਕਿ ਹਾਲ ਹੀ ਵਿੱਚ ਖਤਮ ਹੋਈਆਂ ਰਾਸ਼ਟਰ ਮੰਡਲ 2022 ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਭਾਰਤੀ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਭਾਰਤ ਦੇ ਨਾਮ ਕੀਤੇ ਗਏ ਹਨ।


COMMERCIAL BREAK
SCROLL TO CONTINUE READING

ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਸਟਰੌਂਗਐਸਟ ਵੂਮੈਨ


ਰਾਸ਼ਟਰ ਮੰਡਲ ਖੇਡਾਂ ‘ਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਅਤੇ ਇਨ੍ਹਾਂ ਖੇਡਾਂ ਦੇ ਵਿਚ ਜੇਕਰ ਕੋਈ ਮੈਡਲ ਲੈ ਆਵੇ ਤਾਂ ਮੰਨਿਆ ਜਾਂਦਾ ਹੈ, ਕਿ ਉਸ ਨੇ ਆਪਣੀ ਜ਼ਿੰਦਗੀ ਦਾ ਟੀਚਾ ਪੂਰਾ ਕਰ ਲਿਆ ਹੈ। ਪਰ ਲੁਧਿਆਣਾ ਦੀ ਰਹਿਣ ਵਾਲੀ ਰਮਨਦੀਪ ਕੌਰ ਰਾਸ਼ਟਰ ਮੰਡਲ ਖੇਡਾਂ ‘ਚ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਮਾੜੇ ਦੌਰ ‘ਚੋਂ ਲੰਘ ਰਹੀ ਹੈ। ਜਿੱਤ ਤੋਂ ਬਾਅਦ ਸਰਕਾਰਾਂ ਵੱਲੋਂ ਨੌਕਰੀ ਦੇ ਵਾਅਦੇ ਕੀਤੇ ਗਏ ਸੀ ਪਰ ਯੋਗਤਾ ਹੋਣ ਦੇ ਬਾਵਜੂਦ ਵੀ ਉਸਨੂੰ ਨੌਕਰੀ ਨਹੀਂ ਦਿੱਤੀ ਗਈ। ਕਦੇ ਖੇਡ ਮੈਦਾਨ ‘ਚ ਖਿਡਾਰੀਆਂ ਤੋਂ ਹਾਰ ਨਾ ਮੰਨਣ ਵਾਲੀ ਰਮਨਦੀਪ ਨੌਕਰੀ ਲਈ ਸਰਕਾਰਾਂ ਦੇ ਧੱਕੇ ਖਾ ਰਹੀ ਹੈ। ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਸਟਰੌਂਗਐਸਟ ਵੂਮੈਨ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।


ਪੋਲੀਓ ਤੇ ਰਾਸ਼ਟਰੀ ਖਿਡਾਰੀ ਹੋਣ ਦੇ ਬਾਵਜੂਦ ਨਹੀਂ ਮਿਲੀ ਨੌਕਰੀ


ਰਮਨਦੀਪ ਦਰਅਸਲ 45 ਫੀਸਦੀ ਪੋਲੀਓ ਦੀ ਮਰੀਜ਼ ਹੈ, ਉਸ ਕੋਲ ਬਕਾਇਦਾ ਇਸ ਦਾ ਸਰਟੀਫਿਕੇਟ ਹੈ। ਉਸਨੇ ਦੱਸਿਆ ਕਿ ਉਸਨੇ ਨੌਕਰੀ ਲਈ ਕੋਈ ਮੰਤਰੀ ਜਾਂ ਅਧਿਕਾਰੀ ਨਹੀਂ ਛੱਡਿਆ ਜਿਸ ਤੱਕ ਪਹੁੰਚ ਨਾ ਕੀਤੀ ਹੋਵੇ ਪਰ ਕਿਤੇ ਵੀ ਉਸਦੀ ਸੁਣਵਾਈ ਨਹੀਂ ਹੋਈ। ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਰਮਨਦੀਪ ਖੁਦ ਹੀ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।


ਰਮਨਦੀਪ ਦਾ ਪਰਿਵਾਰ


ਰਮਨਦੀਪ ‘ਤੇ 2 ਲੜਕੀਆਂ ਦੀ ਜ਼ਿੰਮੇਵਾਰੀ ਹੈ। ਉਸਨੇ ਆਪਣੀਆਂ ਧੀਆਂ ਨੂੰ ਖੇਡਾਂ ਨਾਲ ਜੋੜਨ ਬਾਰੇ ਸੋਚਿਆ ਸੀ। ਉਸਨੇ ਕਿਹਾ ਸੀ ਕਿ ਉਹ ਆਪਣੀਆਂ ਧੀਆਂ ਨੂੰ ਰੈਸਲਰ ਬਣਾਉਣਾ ਚਾਹੁੰਦੀ ਸੀ। ਪਰ ਜੋ ਸਰਕਾਰਾਂ ਨੇ ਉਸ ਨਾਲ ਕੀਤੀ ਹੈ ਇਸ ਤੋਂ ਉਸਦਾ ਮਨ ਬੇਹੱਦ ਪ੍ਰੇਸ਼ਾਨ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਨੇ ਉਸਦੀ ਬਾਂਹ ਨਹੀਂ ਫੜ੍ਹੀ ਤਾਂ ਖੇਡਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ।


WATCH LIVE TV