ਚੰਡੀਗੜ੍ਹ: ਗੁਰਦਾਸਪੁਰ ਦੇ ਕਾਹਨੂਵਾਨ ਚੌਂਕ ’ਚ ਇੱਕ ਔਰਤ ਦਾ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਦਰਅਸਲ ਇੱਕ ਔਰਤ ਜਿਸ ਕਾਰ ’ਚ ਸਫ਼ਰ ਕਰ ਰਹੀ ਸੀ, ਉਸਦੇ ਸ਼ੀਸ਼ੇਆਂ ’ਤੇ ਕਾਲੀ ਫ਼ਿਲਮ (Z Black tape) ਚੜ੍ਹਾਈ ਹੋਈ ਸੀ। ਜਦੋਂ  ਪੁਲਿਸ ਨੇ ਕਾਰ ਦੀ ਚੈਕਿੰਗ ਕਰਨੀ ਚਾਹੀ ਤਾਂ ਔਰਤ ਨੇ ਖ਼ੁਦ ਨੂੰ ਅੰਦਰ ਬੰਦ (lock) ਕਰ ਲਿਆ।


COMMERCIAL BREAK
SCROLL TO CONTINUE READING

 



ਔਰਤ ਦਾ ਕਹਿਣਾ ਬੱਚਿਆਂ ਨੇ ਕਰਵਾਏ ਕਾਰ ਦੇ ਸ਼ੀਸ਼ੇ ਕਾਲੇ
ਔਰਤ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਮਿਲਣ ਲਈ ਹਸਪਤਾਲ ਜਾ ਰਹੀ ਸੀ, ਪਰ ਪੁਲਿਸ ਵਾਲਿਆਂ ਨੇ ਉਸ ਨੂੰ ਲੇਟ ਕਰ ਦਿੱਤਾ। ਔਰਤ ਦੇ ਕਿਹਾ ਕਿ ਚੈਕਿੰਗ ਵਾਲੀ ਥਾਂ ’ਤੇ ਕੋਈ ਨਾਕਾ ਵੀ ਨਹੀਂ ਲੱਗਿਆ ਸੀ, ਬਲਕਿ ਪੁਲਿਸ ਨੇ ਕਾਰ ਦਾ ਪਿੱਛ ਕਰਕੇ ਉਸਨੂੰ ਰੋਕਿਆ। ਉੱਥੇ ਹੀ ਕਾਰ ਦੇ ਕਾਲੇ ਸ਼ੀਸ਼ਿਆਂ ਪਿਛੇ ਉਸਦਾ ਤਰਕ ਸੀ ਕਿ ਬੱਚਿਆਂ ਨੇ ਸ਼ੀਸ਼ੇ ਕਾਲੇ ਕਰਵਾਏ ਹਨ।


 



ਪੁਲਿਸ ਨੇ ਦੱਸਿਆ ਔਰਤ ਕੋਲ ਕਾਰ ਦੇ ਦਸਤਾਵੇਜ਼ ਨਹੀਂ ਸਨ
ਉੱਧਰ ਮੌਕੇ ’ਤੇ ਮੌਜੂਦ ਪੁਲਿਸ ਵਾਲਿਆਂ ਨੇ ਦੱਸਿਆ ਕਿ ਕਾਰ ਸਵਾਰ ਔਰਤ ਕੋਲ ਇੱਕ ਵੀ ਦਸਤਾਵੇਜ਼ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਕਾਰ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ (Black tape) ਚੜ੍ਹਾਈ ਹੋਵੇ ਤਾਂ ਅੰਦਰ ਕੁਝ ਵੀ ਨਜ਼ਰ ਨਹੀਂ ਆਉਂਦਾ, ਅਜਿਹੇ ’ਚ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਜਿਸਦੇ ਚੱਲਦਿਆਂ ਕਾਰ ਨੂੰ ਚੈਕਿੰਗ ਲਈ ਰੋਕਿਆ ਸੀ ਪਰ ਮੈਡਮ ਨਾ ਤਾਂ ਫ਼ਿਲਮ ਉਤਾਰਨ ਲਈ ਰਾਜੀ ਹੋ ਰਹੀ ਅਤੇ ਨਾ ਹੀ ਕਾਗਜ਼ ਦਿਖਾ ਰਹੀ ਹੈ।