ਦੇਵਾ ਨੰਦ/ਫਰੀਦਕੋਟ: ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਚ ਬਣਨ ਵਾਲੀ ਪਹਿਲੀ ਕੈਬਨਿਟ 'ਚ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ ਇਸ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਹਨ।


COMMERCIAL BREAK
SCROLL TO CONTINUE READING


ਰਾਜਨੀਤਕ ਪਿਛੋਕੜ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਪ੍ਰੋ ਸਾਧੂ ਸਿੰਘ ਫਰੀਦਕੋਟ ਲੋਕ ਸਭਾ ਤੋਂ ਸੀਟ ਜਿੱਤ ਕੇ ਸਾਂਸਦ ਰਹਿ ਚੁੱਕੇ ਹਨ ਪਰ ਉਨ੍ਹਾਂ ਮੂਤਬਿਕ ਉਨ੍ਹਾਂ ਨੂੰ ਸਿਆਸਤ ਚ ਕੋਈ ਲਗਾਅ ਨਹੀ ਸੀ ਪਰ ਪੇਸ਼ੇ ਤੋਂ ਸਰਜਨ ਹੋਣ ਦੇ ਨਾਤੇ ਬਤੋਰ ਡਾਕਟਰ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਕਾਰਨ ਉਨ੍ਹਾਂ ਨੂੰ ਮਸੀਹਾ ਦਾ ਦਰਜ਼ਾ ਦਿੱਤਾ ਜਾਣ ਲੱਗਾ ਸੀ ਸ਼ਇਦ ਇਹੀ ਵਜ੍ਹਾ ਸੀ ਕਿ ਆਮ ਆਦਮੀ ਦੀ ਪਾਰਟੀ ਦੇ ਸਰਵੇ ਚ ਉਨ੍ਹਾਂ ਦਾ ਨਾਮ ਚੁਣ ਉਨ੍ਹਾਂ ਨੂੰ ਮਲੋਟ ਰਿਜ਼ਰਵ ਸੀਟ ਤੋਂ ਟਿਕਟ ਦੇ ਕੇ ਚੋਣ ਲੜਾਈ ਅਤੇ ਉਨ੍ਹਾਂ ਨੇ ਵੱਡੇ ਮਾਰਜਨ ਨਾਲ ਇਹ ਸੀਟ ਜਿੱਤ ਕੇ ਆਪ ਦੀ ਝੋਲੀ ਚ ਪਾਈ।


 


ਉਨ੍ਹਾਂ ਦੇ ਪਤੀ ਜੋ ਇੰਜੀਨੀਅਰ ਹਨ ਅਤੇ ਬਿਜਲੀ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਜੋ ਇਕ MBBS ਕਰ ਰਿਹਾ ਹੈ ਜਦਕਿ ਛੋਟੀ ਬੇਟੀ ਸਕੂਲ ਚ ਪੜਾਈ ਕਰ ਰਹੀ ਹੈ। ਉਨ੍ਹਾਂ ਦਾ ਸੁਪਨਾ ਹੈ ਕੇ ਉਹ ਸਮਾਜ ਚੋ ਨਸ਼ਾ ਖਤਮ ਕਰਨ,ਬੇਰੋਜ਼ਗਾਰੀ ਖਤਮ ਕਰਨ ਅਤੇ ਮੈਡੀਕਲ ਸਹੂਲਤਾਂ ਸਹੀ ਹੋਣ। ਉਨ੍ਹਾਂ ਨੇ ਇਛਾ ਨਹੀ ਜਤਾਈ ਕੇ ਉਨ੍ਹਾਂ ਨੂੰ ਕਿਹੜਾ ਮਹਿਕਮਾ ਮਿਲੇ ਪਰ ਜੋ ਵੀ ਵਿਭਾਗ ਉਨ੍ਹਾਂ ਨੂੰ ਮਿਲਿਆ ਉਹ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣਗੇ।