Pathankot News: ਗੁਰਦਾਸਪੁਰ ਤੋਂ ਸਾਂਸਦ ਦੇ ਉਮੀਦਵਾਰ ਡਾ. ਕੇਡੀ ਦੀ ਸੋਸ਼ਲ ਮੀਡੀਆ `ਤੇ ਪੋਸਟ ਵਾਇਰਲ!
Pathankot News: AAP ਉਮੀਦਵਾਰ ਡਾ.ਕੇ.ਡੀ ਸਿੰਘ ਨੇ ਸੋਸ਼ਲ ਮੀਡੀਆ `ਤੇ ਵਿਵਾਦਤ ਪੋਸਟ ਪਾਈ ਗਈ ਹੈ।
Pathankot News/ਅਜੇ ਮਹਾਜਨ: ਪਠਾਨਕੋਟ ਤੋਂ ਅੱਖਾਂ ਦੇ ਪ੍ਰਸਿੱਧ ਡਾਕਟਰ ਅਤੇ ਆਮ ਆਦਮੀ ਪਾਰਟੀ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਟਿਕਟ ਦੇ ਉਮੀਦਵਾਰ ਡਾ.ਕੇ.ਡੀ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਵਿਵਾਦਤ ਪੋਸਟ ਪਾਈ ਗਈ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਤਹਿਸੀਲ 'ਚ 10000 ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਰਜਿਸਟਰੀ ਦੇ ਲਈ ਪੈਸੇ ਲਏ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਇਸ ਪੋਸਟ ਨੇ ਪਠਾਨਕੋਟ 'ਚ ਖੂਬ ਚਰਚਾ ਛੇੜ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਇਸ ਰੂਪ 'ਚ ਕਦੇ ਵੀ ਨਹੀਂ ਹੋਵੇਗਾ ਚਾਹੇ ਕੋਈ ਵੀ ਹੋਵੇ।
ਵਟਸਐਪ ਗਰੁੱਪ ਵਿੱਚ ਪਾਏ ਗਏ ਇਸ ਮੈਸੇਜ ਨੂੰ ਪੂਰੇ ਪਠਾਨਕੋਟ ਦੇ ਲੋਕਾਂ ਨੇ ਪੜ੍ਹ ਲਿਆ ਹੈ ਅਤੇ ਇਹ ਮੈਸੇਜ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਅਜਿਹਾ ਕੀ ਕਾਰਨ ਹੈ ਜਿਸ ਕਾਰਨ ਡਾ. ਕੇ.ਡੀ.ਸਿੰਘ ਇੰਨੇ ਵੱਡੇ ਵਿਵਾਦਤ ਪੋਸਟਰ ਵਾਇਰਲ ਕਰ ਰਹੇ ਹਨ। ਇਸ ਵਾਰ ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੇ.ਡੀ.ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹੋਈਆਂ ਮੀਟਿੰਗਾਂ ਵਿੱਚ ਲਏ ਗਏ ਫੈਸਲੇ ਕਈ ਅਦਾਰਿਆਂ ਵਿੱਚ ਨਹੀਂ ਦਿੱਤੇ ਜਾਂਦੇ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਸੜਕਾਂ ਉੱਤੇ ਮੁੜ ਰਫ਼ਤਾਰ ਹੋਈ ਹੌਲੀ
ਜਦੋਂ ਇਸ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੋ ਵੀ ਮੁੱਦੇ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Divya Pahuja Murder Case: 11 ਦਿਨ ਬਾਅਦ ਟੋਹਾਣਾ ਨਹਿਰ 'ਚੋਂ ਮਿਲੀ ਮਾਡਲ ਦਿਵਿਆ ਪਾਹੂਜਾ ਦੀ ਲਾਸ਼, ਟੈਟੂ ਤੋਂ ਕੀਤੀ ਪਛਾਣ