ਫ਼ਿਲਮ `ਲਾਲ ਸਿੰਘ ਚੱਢਾ` ਨੂੰ ਪੰਜਾਬ ’ਚ ਮਿਲੀ ਹਰੀ ਝੰਡੀ
ਪੰਜਾਬ ’ਚ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ `ਲਾਲ ਸਿੰਘ ਚੱਢਾ` ਕੁਝ ਦਿਨਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸਦੇ ਚੱਲਦਿਆਂ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਕੁਝ ਵਰਗਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ’ਚ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਕੁਝ ਦਿਨਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸਦੇ ਚੱਲਦਿਆਂ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਕੁਝ ਵਰਗਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਫ਼ਿਲਮ 'ਲਾਲ ਸਿੰਘ ਚੱਢਾ' ਪੰਜਾਬ ਨਾਲ ਅਧਾਰਿਤ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਵਲੋਂ ਵੀ ਇਹ ਫ਼ਿਲਮ ਵੇਖੀ ਗਈ। ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੁਆਰਾ ਫ਼ਿਲਮ ਨੂੰ ਪੰਸਦ ਕਰਨ ਤੋਂ ਬਾਅਦ ਆਮਿਰ ਖ਼ਾਨ ਨੇ ਕਿਹਾ "ਮੈਂ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਹੁੰਗਾਰੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੀ ਫ਼ਿਲਮ ਨੇ ਉਨ੍ਹਾਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੋਹਿਆ ਹੈ।"
ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਬਣਾਉਣ ਤੋਂ ਪਹਿਲਾਂ, ਨਿਰਮਾਤਾਵਾਂ ਨੇ ਸਕ੍ਰਿਪਟ ਕਮੇਟੀ ਮੈਬਰਾਂ ਅੱਗੇ ਰੱਖੀ ਸੀ। ਕਿਉਂਕਿ ਨਿਰਦੇਸ਼ਕ ਸਿੱਖਾਂ ਦੇ ਧਾਰਮਿਕ ਮੁੱਦੇ ’ਤੇ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੇ ਸਨ। ਫ਼ਿਲਮ 'ਲਾਲ ਸਿੰਘ ਚੱਢਾ' ਵਿੱਚ ਆਮਿਰ ਖ਼ਾਨ ਨੇ ਸਰਦਾਰ ਦਾ ਰੋਲ ਅਦਾ ਕੀਤਾ ਹੈ। ਹੁਣ ਜਦੋਂ ਫ਼ਿਲਮ ਬਣਕੇ ਰਿਲੀਜ਼ ਹੋਣ ਲਈ ਤਿਆਰ ਹੈ, ਤਾਂ ਇਕ ਵਾਰ ਦੁਬਾਰਾ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੇ ਫ਼ਿਲਮ ਨੂੰ ਪਸੰਦ ਕੀਤਾ।
11 ਅਗਸਤ ਨੂੰ ਹੋਣ ਜਾ ਰਹੀ 'ਲਾਲ ਸਿੰਘ ਚੱਢਾ' ਰਿਲੀਜ਼
ਦੱਸ ਦੇਈਏ ਕਿ ਆਮਿਰ ਖ਼ਾਨ (Amir Khan) ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਫ਼ਿਲਮ ਦੇ ਬਾਈਕਾਟ ਕੀਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ। ਟਵਿੱਟਰ ’ਤੇ ਬਾਈਕਾਟ ਲਾਲ ਸਿੰਘ ਚੱਢਾ (ਨਾਮ ਦਾ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ।
4 ਸਾਲਾਂ ਬਾਅਦ ਆਮਿਰ ਕਰਨ ਜਾ ਰਹੇ ਸਿਲਵਰ ਸਕ੍ਰੀਨ ’ਤੇ ਵਾਪਸੀ
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਆਮਿਰ ਖ਼ਾਨ 4 ਸਾਲਾਂ ਬਾਅਦ ਫ਼ਿਲਮ 'ਲਾਲ ਸਿੰਘ ਚੱਢਾ' ਨਾਲ ਸਿਲਵਰ ਸਕ੍ਰੀਨ (Silver Screen) ’ਤੇ ਵਾਪਸੀ ਕਰ ਰਹੇ ਹਨ। ਆਮਿਰ ਖ਼ਾਨ ਉਨ੍ਹਾਂ ਅਦਾਕਾਰਾਂ ’ਚੋਂ ਹਨ, ਜਿਨ੍ਹਾਂ ਦੀ ਫ਼ਿਲਮਾਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੋਰ ਤਾਂ ਹੋਰ ਸੋਸ਼ਲ ਮੀਡੀਆ (Social Media) ’ਤੇ ਵੀ ਫ਼ਿਲਮ ਦੀ ਜ਼ਬਰਦਸਤ ਧੂਮ ਵੇਖਣ ਨੂੰ ਮਿਲਦੀ ਸੀ।
ਪੰਜਾਬ ’ਚ ਫ਼ਿਲਮ ਦੇ ਬੈਨ ਹੋਣ ਸੰਭਾਵਨਾ ਘੱਟ
ਜਿਵੇਂ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਵਲੋਂ ਫ਼ਿਲਮ ਲਾਲ ਸਿੰਘ ਚੱਢਾ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ’ਚ ਬੈਨ ਹੋਣ ਦੀਆਂ ਸੰਭਾਵਨਾਵਾਂ ਘੱਟ ਗਈਆਂ ਹਨ। ਕਿਉਂਕਿ ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮ ’ਤੇ ਕੋਈ ਰੋਕ-ਟੋਕ ਨਾ ਲਾਏ ਜਾਣ ਤੋਂ ਬਾਅਦ ਹੁਣ ਫ਼ਿਲਮ ਨੂੰ ਪੰਜਾਬ ’ਚ ਰਿਲੀਜ਼ ਕਰਨ ’ਚ ਕੋਈ ਦਿਕੱਤ ਨਹੀਂ ਆਵੇਗੀ।