Khanna News:  ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਉਹ ਰਾਏਕੋਟ ਤੋਂ ਚੋਣ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਮਲੇਰਕੋਟਲਾ ਰੋਡ ਉਪਰ ਗੱਡੀ ਦਾ ਟਾਇਰ ਫਟ ਗਿਆ।


COMMERCIAL BREAK
SCROLL TO CONTINUE READING

ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਗੱਡੀ ਵਿੱਚ ਪਿਛਲੀ ਸੀਟ ਉਪਰ ਬੈਠੀ ਜੀਪੀ ਦੀ ਪਤਨੀ ਨੂੰ ਕਾਫੀ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਨਾਲ ਬੈਠੀ ਇਕ ਹੋਰ ਮਹਿਲਾ ਨੇਤਾ ਜ਼ਖ਼ਮੀ ਹੋ ਗਈ ਹੈ।



ਗੁਰਪ੍ਰੀਤ ਕੌਰ ਦੀ ਬਾਂਹ ਤਿੰਨ ਜਗ੍ਹਾ ਤੋਂ ਫੈਰਕਚਰ ਹੋ ਗਈ ਹੈ। ਡਾਕਟਰ ਨੇ ਸਰਜਰੀ ਦੀ ਸਲਾਹ ਦਿੱਤੀ ਪਰ ਗੁਰਪ੍ਰੀਤ ਕੌਰ ਨੇ ਫਿਲਹਾਲ ਸਰਜਰੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਪਲਾਸਟਰ ਲਗਾਉਣ ਤੋਂ ਬਾਅਦ ਫਿਰ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ  ਲੋਕਾਂ ਦੇ ਵਿਚਕਾਰ ਜਾ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ, ਸਰਜਰੀ ਨਹੀਂ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕ ਕੁਰਬਾਨੀਆਂ ਦੇਣੀ ਪਈਆਂ ਸਨ। ਮੌਜੂਦਾ ਸਮੇਂ ਵਿੱਚ ਵੀ ਦੇਸ਼ ਨੂੰ ਬਚਾਉਣ ਤੋਂ ਬਹੁਤ ਜ਼ਰੂਰੀ ਹੈ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਦ ਪਿਛਲੀ ਰਾਤ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋਈ ਤਾਂ ਉਨ੍ਹਾਂ ਨੇ ਆਪਣੇ ਪਤੀ ਜੀਪੀ ਨੂੰ ਦੱਸਿਆ ਨਹੀਂ ਕਿਉਂਕਿ ਉਹ ਪ੍ਰਚਾਰ ਵਿੱਚ ਲੱਗੇ ਹੋਏ ਸਨ।


ਇਹ ਵੀ ਪੜ੍ਹੋ : Punjab News: ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ 'ਚ ਨਿੱਤਰੇ ਢੀਂਡਸਾ, ਸੁਖਬੀਰ ਬਾਦਲ ਦੇ ਫੈਸਲੇ ਦੀ ਕੀਤੀ ਨਿੰਦਾ


ਮੌਕੇ ਉਪਰ ਮੌਜੂਦ ਲੋਕਾਂ ਨੇ ਮਦਦ ਕਰਕੇ ਉਨ੍ਹਾਂ ਦੀ ਗੱਡੀ ਨੂੰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਲੇਰਕੋਟਲਾ ਦੇ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ ਅਤੇ ਉਥੇ ਬਾਂਹ ਉਪਰ ਪਲਾਸਤਰ ਲਗਾ ਦਿੱਤੀ। ਮੋਹਾਲੀ ਵਿੱਚ ਡਾਕਟਰ ਨੇ ਸਰਜਰੀ ਦੀ ਸਲਾਹ ਦਿੱਤੀ ਹੈ। ਉਹ ਵੋਟਿੰਗ ਤੋਂ ਬਾਅਦ ਸਰਜਰੀ ਕਰਵਾਉਣਗੇ। ਫਿਲਹਾਲ ਉਹ ਇਸ ਤਰ੍ਹਾਂ ਹੀ ਆਪਣੇ ਪਤੀ ਲਈ ਪ੍ਰਚਾਰ ਕਰਨਗੇ। 
ਪਤਨੀ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ, ਗੁਰਪ੍ਰੀਤ ਸਿੰਘ ਜੀਪੀ ਨੇ ਐਤਵਾਰ ਸ਼ਾਮ ਦਾ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਉਸਦੀ ਦੇਖਭਾਲ ਕਰਨ ਲਈ ਆਪਣੀ ਪਤਨੀ ਕੋਲ ਰੁਕੇ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ