Karamjit Anmol Nomination (ਦੇਵ ਅਨੰਦ ਸ਼ਰਮਾ): ਲੋਕ ਸਭਾ ਚੋਣਾਂ 2024 ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੱਜ ਆਖ਼ਰੀ ਤਰੀਕ ਹੈ ਜਿਸ ਦੇ ਚੱਲਦਿਆਂ ਫਰੀਦਕੋਟ ਲੋਕ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।


COMMERCIAL BREAK
SCROLL TO CONTINUE READING

ਕਰਮਜੀਤ ਅਨਮੋਲ ਵੱਲੋਂ ਇੱਕ ਰੋਡ ਸ਼ੋਅ ਕਰਦੇ ਹੋਏ ਉਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕੀਤਾ। ਅੱਜ ਦੇ ਇਹ ਰੋਡ ਸ਼ੋਅ ਕੋਟਕਪੁਰਾ ਤੋਂ ਸ਼ੁਰੂ ਹੋ ਕੇ ਫਰੀਦਕੋਟ ਵਿੱਚ ਸਮਾਪਤ ਹੋਇਆ ਜਿਸ ਵਿੱਚ ਅਦਾਕਾਰ ਗਿੱਪੀ ਗਰੇਵਾਲ, ਅਦਾਕਾਰ ਬੀਨੂੰ ਢਿੱਲੋਂ, ਮਲਕੀਤ ਰੌਣਕ ਤੋਂ ਇਲਾਵਾ 9 ਹਲਕਿਆਂ ਦੇ ਐਮਐਲਏ ਮੌਜੂਦ ਰਹੇ ਤੇ ਇਸ ਤੋਂ ਬਾਅਦ ਕਰਮਜੀਤ ਅਨਮੋਲ ਵੱਲੋਂ ਆਪਣੇ ਬੇਟੇ ਅਦਾਕਾਰ ਬੀਨੂੰ ਢਿੱਲੋਂ ਤੇ ਫਰੀਦਕੋਟ ਦੇ ਵਿਧਾਇਕ ਸੇਖੋਂ ਸਮੇਤ ਆਪਣੇ-ਆਪਣੇ ਨਾਮਜ਼ਦਗੀ ਪੱਤਰ ਕੀਤਾ।


ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਅਨਮੋਲ ਦਾ ਬੇਟਾ ਅਰਮਾਨ ਵੀ ਨਾਲ ਮੌਜੂਦ ਸੀ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।


ਇਹ ਵੀ ਪੜ੍ਹੋ : Bathinda News: ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਤਿੰਨ SFJ ਕਾਰਕੁਨਾਂ ਕਾਬੂ


ਇਸ ਮੌਕੇ ਜਦੋਂ ਸਵਾਲ ਕੀਤਾ ਗਿਆ ਕਿ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਪੀਆਰ ਹੋ ਕੈਨੇਡਾ ਦੇ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਕਿਤੇ ਨਾ ਕਿਤੇ ਵਿਦੇਸ਼ਾਂ ਵਿੱਚ ਜਾਂਦੇ ਹਨ ਪਰ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਵੀ ਅਦਾਕਾਰ ਬੀਨੂੰ ਢਿੱਲੋਂ ਨੇ ਵੀ ਕਿਹਾ ਕਿ ਉਹ ਅੱਜ ਕਰਮਜੀਤ ਦੇ ਅਨਮੋਲ ਦੇ ਹੱਕ ਵਿੱਚ ਆਏ ਹਨ ਤੇ ਲੋਕਾਂ ਦਾ ਪੂਰਾ ਸਾਥ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹ ਅਤੇ ਜਿੱਤ ਆਮ ਆਦਮੀ ਪਾਰਟੀ ਦੀ ਹੋਵੇਗੀ।


ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਲੋਕਾਂ ਦਾ ਭਰਪੂਰ ਪਿਆਰ ਤੇ ਸਮਰਥਨ ਮਿਲ ਰਿਹਾ ਹੈ, ਉਹ ਵੱਡੀ ਜਿੱਤ ਦਰਜ ਕਰਨਗੇ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਰੱਖੀ ਰੈਲੀ ਵਿੱਚ ਪੰਜਾਬੀ ਫਿਲਮਾਂ ਦੇ ਕਲਾਕਾਰ ਖਿੱਚ ਦਾ ਕੇਂਦਰ ਰਹੇ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ