ਚੰਡੀਗੜ੍ਹ: ਸੂਬੇ ’ਚ ਰਾਜਪਾਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚਾਲੇ ਛਿੜੇ ਵਿਵਾਦ ’ਤੇ ਵਿਰੋਧੀਆਂ ਨੂੰ ਵੀ ਬੋਲਣ ਦਾ ਮੌਕਾ ਲੱਭ ਗਿਆ ਹੈ। ਹੁਣ ਭਾਜਪਾ ਦੇ ਜਨਰਲ ਸਕੱਤਰ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਗਲਤੀ ਤੋਂ ਸਿੱਖਣ ਦੀ ਬਜਾਏ ਦੁਬਾਰਾ ਗਲਤੀ ਦੁਹਰਾਈ ਗਈ। 


COMMERCIAL BREAK
SCROLL TO CONTINUE READING


ਵਿਧਾਨਿਕ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨਾ ਰਾਜਪਾਲ ਦਾ ਅਧਿਕਾਰ: ਸ਼ਰਮਾ
27 ਸਤੰਬਰ ਨੂੰ ਬੁਲਾਏ ਗਏ ਸੈਸ਼ਨ ਬਾਰੇ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਸਤਾਵਿਤ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਵਿਧਾਨਿਕ ਕੰਮਾਂ ਦੇ ਵੇਰਵੇ ਮੰਗੇ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 
ਸੁਭਾਸ਼ ਸ਼ਰਮਾ ਨੇ ਰਾਘਵ ਚੱਢਾ ਨੂੰ ਜਵਾਬ ਦਿੱਤਾ ਕਿ, 'ਚੱਢਾ ਜੀ ਕੀ ਤੁਸੀ ਜਾਣਦੇ ਹੋ? ਉਹ ਪੰਜਾਬ ਦੇ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਹੈ, ਜਿਸ ਦੇ ਖ਼ਰਚੇ ’ਤੇ ਪਵਿੱਤਰ ਸਦਨ ਬੁਲਾਇਆ ਜਾਂਦਾ ਹੈ। 


 



ਵਿਰੋਧ ਕਰਨ ਵਾਲਿਆਂ ਨੂੰ ਸਹੁੰ ਰਾਜਪਾਲ ਨੇ ਹੀ ਚੁਕਾਈ ਸੀ: ਸ਼ਰਮਾ
ਇਸ ਦੌਰਾਨ ਸ਼ਰਮਾ ਨੇ ਸੰਵਿਧਾਨ ਦੀ ਧਾਰਾ ਨੂੰ ਪੜ੍ਹਕੇ ਦੱਸਿਆ ਕਿ ਰਾਜਪਾਲ ਦੀ ਸ਼ਕਤੀ ਕੀ ਅਤੇ ਸੰਵਿਧਾਨ ਕੀ ਕਹਿੰਦਾ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਅਮਨ ਅਰੋੜਾ ਅਤੇ ਜਿਹੜੇ ਹੋਰ ਮੰਤਰੀ ਰਾਜਪਾਲ ਵਿਰੁੱਧ ਬਿਆਨਬਾਜੀ ਕਰ ਰਹੇ ਹਨ, ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਰਾਜਪਾਲ ਨੇ ਚੁਕਾਈ ਸੀ। 
 


 


CM ਭਗਵੰਤ ਮਾਨ ਰਾਜਪਾਲ ਤੋਂ ਮੁਆਫ਼ੀ ਮੰਗਣ: ਸ਼ਰਮਾ
ਸੁਭਾਸ਼ ਸ਼ਰਮਾ ਨੇ CM ਮਾਨ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਰਾਜਪਾਲ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਕਿਹਾ ਰਾਜਪਾਲ ਪੁਰੋਹਿਤ ਲਈ ਮੁੱਖ ਮੰਤਰੀ ਵਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ ਹੈ, ਜਿਸ ਲਈ CM ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।