Amritsar Firing News (ਭਰਤ ਸ਼ਰਮਾ) : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਵਿੱਚ ਗੈਂਗਸਟਰ ਰਿੰਦਾ ਨੂੰ 5 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ਕਾਪਨ ਆੜ੍ਹਤੀ ਸੁਰਜੀਤ ਸਿੰਘ ਉਪਰ ਗੰਨਮੈਨਾਂ ਦੀ ਮੌਜੂਦਗੀ ਵਿੱਚ 2 ਬਾਈਕ ਸਵਾਰ ਗੋਲੀਆਂ ਮਾਰਕੇ ਫਰਾਰ ਹੋ ਗਏ। ਇਸ ਮਗਰੋਂ ਜ਼ਖ਼ਮੀ ਆੜ੍ਹਤੀ ਸੁਰਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਜ਼ਖ਼ਮੀ ਹਾਲਤ ਵਿੱਚ ਆੜ੍ਹਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਗੈਂਗਸਟਰ ਰਿੰਦਾ ਅਤੇ ਹੈਪੀ ਪਸ਼ਿਆਂ ਦੇ ਫਿਰੌਤੀ ਲਈ ਫੋਨ ਆ ਰਹੇ ਹਨ ਜਿਸ ਦੇ ਚੱਲਦੇ ਉਸ ਵੱਲੋਂ ਥਾਣਾ ਰਮਦਾਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਅਚਾਨਕ ਮੋਟਰਸਾਈਕਲ ਸਵਾਰ ਵੱਲੋਂ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ।


ਕਾਬਿਲੇਗੌਰ ਹੈ ਕਿ ਫਾਇਰਿੰਗ ਤੋਂ ਬਾਅਦ ਫਿਰ ਫੋਨ ਆਇਆ ਅਤੇ ਧਮਕੀ ਦਿੱਤੀ ਗਈ ਕਿ ਅਗਲੀ ਵਾਰ ਨਹੀਂ ਬਚੇਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਬਹੁਤ ਵਾਰ ਧਮਕੀਆਂ ਆ ਚੁੱਕੀਆਂ ਹਨ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਥਾਣਾ ਰਮਦਾਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।


ਇਹ ਵੀ ਪੜ੍ਹੋ : Canada News: ਜਸਟਿਨ ਟਰੂਡੋ ਦਾ ਵੱਡਾ ਫੈਸਲਾ; ਕੈਨੇਡਾ 'ਚ ਅਸਥਾਈ ਵਿਦੇਸ਼ੀ ਲੇਬਰ ਦੀ ਗਿਣਤੀ ਘਟਾਈ ਜਾਵੇਗੀ


ਉਨ੍ਹਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Tarsem Singh News: ਸੁਖਬੀਰ ਬਾਦਲ ਤੇ ਪਾਰਟੀ ਨੂੰ 10 ਸਾਲ ਲਈ ਰਾਜਸੀ ਤੇ ਧਾਰਮਿਕ ਤੌਰ 'ਤੇ ਲਾਂਭੇ ਕੀਤਾ ਜਾਵੇ-ਭਾਈ ਤਰਸੇਮ ਸਿੰਘ