Abohar Women Suicide: ਅਬੋਹਰ ਦੀ ਗਲੀ ਨੰਬਰ 4 ਆਨੰਦ ਨਗਰੀ ਦੀ ਰਹਿਣ ਵਾਲੀ ਇੱਕ ਔਰਤ ਨੇ ਅੱਜ ਫਾਜ਼ਿਲਕਾ ਰੋਡ ਤੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਕੁਝ ਘੰਟਿਆਂ ਬਾਅਦ ਪਿੰਡ ਬਾਂਡੀਵਾਲਾ ਦੀ ਨਹਿਰ ਵਿੱਚੋਂ ਮਿਲੀ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਸਕੂਟੀ ਨਹਿਰ ਦੇ ਕੰਢੇ ਛੱਡ ਕੇ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਦੀ ਸੂਚਨਾ ਮਿਲਣ 'ਤੇ ਉਸ ਦੇ ਭਰਾ ਨੇ ਕਮੇਟੀ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ ਕਾਰਨ ਕੁਝ ਘੰਟਿਆਂ 'ਚ ਹੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਅਤੇ ਥਾਣਾ ਖੂਈਖੇੜਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਅਬੋਹਰ ਦੇ ਹਸਪਤਾਲ ਦੇ ਮੁਰਦਾਘਰ ਵਿੱਚ ਹੈ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਨੂਰ (ਹਰਪ੍ਰੀਤ) ਪਤਨੀ ਨਿਖਿਲ ਫਾਜ਼ਿਲਕਾ ਰੋਡ 'ਤੇ ਇਕ ਮਾਲ 'ਚ ਕੰਮ ਕਰਦੀ ਸੀ, ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਆਨੰਦ ਨਗਰੀ ਗਲੀ ਨੰਬਰ 2 ਦੇ ਰਹਿਣ ਵਾਲੇ ਨਿਖਿਲ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਲੜਕੇ ਦਾ ਜਨਮ ਹੋਇਆ ਸੀ ਜਿਸਦੀ ਉਮਰ ਲਗਭਗ 5 ਸਾਲ ਹੈ। ਦੱਸਿਆ ਜਾਂਦਾ ਹੈ ਕਿ ਨੂਰ ਦਾ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਅਤੇ ਸਹੁਰੇ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਕਰੀਬ ਇਕ ਹਫ਼ਤਾ ਪਹਿਲਾਂ ਆਪਣਾ ਸਾਰਾ ਕੀਮਤੀ ਸਮਾਨ ਅਤੇ ਐਕਟਿਵਾ ਲੈ ​​ਕੇ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਆਪਣੇ ਬੱਚੇ ਨੂੰ ਆਪਣੇ ਪਤੀ ਕੋਲ ਛੱਡ ਗਈ ਸੀ।


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਨਵੀਂ ਦਿੱਲੀ ’ਚ ਸਾਂਝੀ ਕਨਵੈਨਸ਼ਨ, 150 ਦੇ ਕਰੀਬ ਜਥੇਬੰਦੀਆਂ ਤੋਂ ਇਲਾਵਾ ਖੇਤੀ ਮਾਹਰਾਂ ਨੇ ਲਿਆ ਹਿੱਸਾ
 


ਅੱਜ ਸਵੇਰੇ ਖੂਈਖੇੜਾ ਨਹਿਰ ਦੇ ਕੰਢੇ ਉਸ ਦੀ ਸਕੂਟੀ ਦੇਖ ਕੇ ਕਿਸੇ ਨੇ ਉਸ ਦੇ ਭਰਾ ਸੂਰਜ ਨੂੰ ਸੂਚਨਾ ਦਿੱਤੀ ਜਿਸ ਨੇ ਤੁਰੰਤ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਿਤ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਬਾਅਦ ਉਸ ਦੀ ਲਾਸ਼ ਪਿੰਡ ਬਾਂਡੀਵਾਲਾ ਦੀ ਨਹਿਰ 'ਚ ਤੈਰਦੀ ਮਿਲੀ, ਜਿਸ ਨੂੰ ਖੂਈਖੇੜਾ ਪੁਲਿਸ ਨੇ ਬਾਹਰ ਕੱਢ ਕੇ ਅਬੋਹਰ ਦੇ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ।


ਲਾਸ਼ ਦਾ ਪਤਾ ਲੱਗਣ ’ਤੇ ਹਸਪਤਾਲ ਪੁੱਜੇ ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਨੂਰ ਪਿਛਲੇ ਕਾਫੀ ਸਮੇਂ ਤੋਂ ਮਾਲ ’ਚ ਕੰਮ ਕਰਦੀ ਸੀ, ਜਿੱਥੇ ਉਸ ਦੀ ਬੁਰਜਮੁਹਾਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ, ਜੋ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਸੀ। ਇਸ ਦੋਸਤੀ ਤੋਂ ਬਾਅਦ ਨੂਰ ਦੇ ਸਹੁਰੇ ਘਰ 'ਚ ਤਕਰਾਰ ਹੋ ਗਿਆ ਅਤੇ ਇਕ ਹਫਤਾ ਪਹਿਲਾਂ ਉਸ ਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਤਲਾਕ ਮੰਗ ਲਿਆ, ਜਿਸ ਕਾਰਨ ਉਹ ਡਿਪ੍ਰੈਸ਼ਨ 'ਚ ਰਹਿ ਰਹੀ ਸੀ।


ਉਸ ਨੇ ਦੱਸਿਆ ਕਿ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਨੂਰ ਆਪਣੇ 5 ਸਾਲਾ ਬੇਟੇ ਨੂੰ ਸਕੂਲ 'ਚ ਮਿਲਣ ਗਈ ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਭਰਜਾਈ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ 'ਚ ਛਾਲ ਮਾਰ ਕੇ ਮਰਨ ਵਾਲੀ ਹੈ, ਜਿਸ 'ਤੇ ਉਸਦੀ ਭਰਜਾਈ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਅਤੇ ਗੰਗਾ ਨਹਿਰ ਵਿੱਚ ਛਾਲ ਮਾਰ ਦਿੱਤੀ। ਮ੍ਰਿਤਕਾ ਦੇ ਪਿਤਾ ਅਤੇ ਭਰਾ ਨੇ ਮੰਗ ਕੀਤੀ ਹੈ ਕਿ ਉਸ ਦੇ ਪਤੀ, ਸਹੁਰਾ, ਸੱਸ ਅਤੇ ਉਸ ਦੇ ਦੋਸਤ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ: Faridkot News: ਫਰੀਦਕੋਟ ਅੰਦਰ 8 ਘੰਟੇ ਬਿਜਲੀ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲੱਗੀ ਔੜ