Farmers News: ਪੰਜਾਬ ਵਿੱਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨਾਂ ਨੂੰ 8 ਘੰਟੇ ਬਿਜਲੀ ਨਾ ਮਿਲਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ਼) ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ ਸ਼ਡਿਊਲ ਅਪ੍ਰੈਲ ਮਹੀਨੇ ਵਿੱਚ ਤਿਆਰ ਕੀਤਾ ਗਿਆ ਸੀ।


COMMERCIAL BREAK
SCROLL TO CONTINUE READING

ਚੋਣ ਤੋਂ ਬਾਅਦ ਕੋਈ ਵੀ ਸ਼ਡਿਊਲ ਨਹੀਂ ਬਣਿਆ ਹੈ। ਮਈ ਮਹੀਨੇ ਤੋਂ ਖੇਤਾਂ ਲਈ ਅੱਠ ਘੰਟੇ ਬਿਜਲੀ ਦੇਣ ਦਾ ਸ਼ਡਿਊਲ ਤਿਆਰ ਹੋਇਆ ਸੀ, ਜਿਸ ਮੁਤਾਬਕ ਜੂਨ ਮਹੀਨੇ ਵਿੱਚ ਵੀ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ ਹੈ। ਇਸ ਨੂੰ ਚੋਣਾਂ ਦੇ ਨਾਲ ਜਾਂ ਚੋਣਾਂ ਤੋਂ ਬਾਅਦ ਨਾਲ ਨਹੀਂ ਜੋੜਨਾ ਚਾਹੀਦਾ। 11 ਜੂਨ ਤੋਂ 15 ਜੂਨ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 8 ਘੰਟੇ ਖੇਤੀ ਲਈ ਬਿਜਲੀ ਦੀ ਸਪਲਾਈ ਸ਼ਡਿਊਲ ਅਨੁਸਾਰ ਦਿੱਤੀ ਜਾਣੀ ਹੈ।


ਕਾਬਿਲੇਗੌਰ ਹੈ ਕਿ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਅਦਾਰੇ ਨੇ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਦੀ ਪ੍ਰਮੁੱਖਤਾ ਨਾਲ ਮੁੱਦਾ ਚੁੱਕਿਆ ਸੀ। ਵੋਟਾਂ ਤੋਂ ਬਾਅਦ ਹੁਣ ਕਿਸਾਨਾਂ ਨੂੰ ਟਿਊਬਵੈਲਾਂ ਵਾਲੀ ਬਿਜਲੀ ਨਹੀਂ ਮਿਲ ਰਹੀ ਸੀ। ਪਰੇਸ਼ਾਨ ਕਿਸਾਨਾਂ ਨੂੰ ਹੁਣ ਆਪਣੀ ਝੋਨੇ ਦੀ ਪਨੀਰੀ ਬੀਜਣ ਲਈ ਜਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।


ਇਹ ਵੀ ਪੜ੍ਹੋ : Weather Update: ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੋਹਾਲੀ ਸਣੇ ਕਈ ਜ਼ਿਲ੍ਹਿਆ 'ਚ ਪਿਆ ਤੇਜ਼ ਮੀਂਹ


ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟਾਂ ਤੋਂ ਪਹਿਲਾਂ ਤਾਂ ਸਰਕਾਰ ਨੇ 8 ਤੋਂ 10-ਘੰਟੇ ਟਿਊਬਵੈਲਾਂ ਉਤੇ ਬਿਜਲੀ ਦੀ ਸਪਲਾਈ ਦਿੱਤੀ ਜਦੋਂ ਵੋਟਾਂ ਸਮਾਪਤ ਹੋਈਆਂ ਹੁਣ ਇੱਕ ਜੂਨ ਤੋਂ ਨਹੀਂ ਮਿਲ ਰਹੀ। ਕਿਸਾਨ ਝੋਨੇ ਦੀ ਪਨੀਰੀ ਜਰਨੇਟਰਾਂ ਦੀ ਮਦਦ ਨਾਲ ਬੀਜ ਰਹੇ ਹਨ ਅਤੇ ਚਾਰੇ ਲਈ ਬਿਜਲੀ ਨਾ ਮਿਲਣ ਕਾਰਨ ਬੁਰਾ ਹਾਲ ਹੈ। ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਜਿਹੜੀ ਬਿਜਲੀ ਹੁਣ ਤੋਂ ਹੀ ਨਹੀਂ ਮਿਲ ਰਹੀ ਹੈ ਤਾਂ ਝੋਨਾ ਲਗਾਉਣ ਤੋਂ ਬਾਅਦ ਸਪਲਾਈ ਮਿਲਣ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ