Pathankot News: ਪਠਾਨਕੋਟ ਤੋਂ ਅਗਵਾ ਬੱਚੇ ਮਾਮਲੇ ਵਿੱਚ ਗੋਆ ਤੋਂ ਮੁਲਜ਼ਮ ਗ੍ਰਿਫ਼ਤਾਰ
Pathankot News: ਪਿਛਲੇ ਦਿਨੀਂ ਸੈਲੀ ਰੋਡ ਤੋਂ ਛੇ 6 ਦੇ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
Pathankot News: ਪਿਛਲੇ ਦਿਨੀਂ ਸੈਲੀ ਰੋਡ ਤੋਂ ਛੇ 6 ਦੇ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਐਸਐਸਪੀ ਪਠਾਨਕੋਟ ਦਲਜੀl ਸਿੰਘ ਢਿਲੋਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ 6 ਸਾਲ ਦੇ ਬੱਚੇ ਦੇ ਅਗਵਾ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗੋਆ ਤੋਂ ਪਠਾਨਕੋਟ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਵੇ ਮੁਲਜ਼ਮਾਂ ਨੂੰ ਜਲਦ ਪਠਾਨਕੋਟ ਲਿਆਂਦਾ ਜਾਵੇਗਾ। ਪਠਾਨਕੋਟ ਪੁਲਿਸ ਦੀਆਂ ਤਿੰਨ ਟੀਮਾਂ ਨੇ ਕਈ ਦਿਨਾਂ ਤੱਕ ਮੁਲਜ਼ਮਾਂ ਦਾ ਪਠਾਨਕੋਟ, ਚੰਡੀਗੜ੍ਹ, ਦਿੱਲੀ ਅਤੇ ਗੋਆ ਵਿੱਚ ਪਿੱਛਾ ਕੀਤਾ ਗਿਆ। ਆਖਰ ਵਿੱਚ ਗੋਆ ਵਿੱਚ ਇਨ੍ਹਾਂ ਨੂੰ ਇੱਕ ਬੱਸ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਗਵਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਹੋਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਹਨ੍ਹਾਂ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਬੱਚੇ ਨੂੰ ਸੈਲੀ ਰੋਡ ਤੋਂ ਅਗਵਾ ਕਰਕੇ ਲੈ ਕੇ ਗਏ ਸੀ ਜਿਸ ਤੋਂ ਬਾਅਦ ਇਨ੍ਹਾਂ ਚੱਕੀ ਪੁਲ ਹੇਠਾਂ ਜਾ ਕੇ ਆਪਣੇ ਹੋਰ ਦੋ ਸਾਥੀਆਂ ਨਾਲ ਮੁਲਾਕਾਤ ਕੀਤੀ ਜਿੱਥੇ ਇਨਾਂ ਬੱਚੇ ਨੂੰ ਉਨ੍ਹਾਂ ਦੋ ਸਾਥੀਆਂ ਦੇ ਹਵਾਲੇ ਕਰਕੇ ਆਪ ਕਿਸੇ ਹੋਰ ਥਾਂ ਵੱਲ ਨਿਕਲ ਜਾਣਾ ਸੀ ਅਤੇ ਪਰਿਵਾਰ ਵਾਲਿਆਂ ਤੋਂ ਫਿਰੌਤੀ ਦੀ ਮੰਗ ਕਰਨੀ ਸੀ ਪਰ ਪੰਜਾਬ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਅਗਵਾ ਕਰਨ ਵਾਲਿਆਂ ਦੇ ਕੋਲੋਂ ਬਚਾ ਲਿਆ ਗਿਆ ਸੀ ਪਰ ਮੌਕੇ ਤੋਂ ਇਹ ਕਿਡਨੈਪਰ ਭਜਣ ਵਿੱਚ ਕਾਮਯਾਬ ਰਹੇ ਸਨ।
ਜੋ ਕਿ ਜੰਗਲ ਦੇ ਰਸਤੇ ਹੁੰਦੇ ਹੋਏ ਹਾਈਵੇ ਉਤੇ ਪਹੁੰਚੇ ਜਿੱਥੋਂ ਇਹ ਬੱਸ ਵਿੱਚ ਬੈਠ ਕੇ ਧਰਮਸ਼ਾਲਾ ਪਹੁੰਚ ਗਏ ਧਰਮਸ਼ਾਲਾ ਤੋਂ ਅਮਿਤ ਰਾਣਾ ਅਤੇ ਰਿਸ਼ਵ ਚੰਡੀਗੜ੍ਹ ਗਏ ਜਿੱਥੇ ਇਹ ਕੁਝ ਦਿਨ ਘੁੰਮਦੇ ਰਹੇ ਅਤੇ ਬਾਅਦ ਵਿੱਚ ਇਹ ਦਿੱਲੀ ਨਿਕਲ ਗਏ। ਜਿਸ ਤੋਂ ਬਾਅਦ ਪਠਾਨਕੋਟ ਪੁਲਿਸ ਦੇ ਅਧਿਕਾਰੀ ਨੇ ਦਿੱਲੀ ਇਨ੍ਹਾਂ ਦਾ ਪਿੱਛਾ ਕਰਦੇ ਹੋਏ ਪਹੁੰਚੇ ਪਰ ਇਹ ਦਿੱਲੀ ਤੋਂ ਸੜਕ ਦੇ ਰਸਤੇ ਹੁੰਦੇ ਹੋਏ ਗੋਆ ਪਹੁੰਚ ਗਏ।
ਗੋਆ ਵਿੱਚ ਇਨ੍ਹਾਂ ਨੇ ਕੁਝ ਟਰਾਂਜੈਕਸ਼ਨ ਕੀਤੀਆਂ ਜਿਸ ਦੀ ਮਦਦ ਨਾਲ ਇਨ੍ਹਾਂ ਨੂੰ ਟਰੈਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਦੀ ਲੋਕੇਸ਼ਨ ਪਤਾ ਲੱਗਦਿਆਂ ਹੀ ਦਿੱਲੀ ਤੋਂ ਇੰਸਪੈਕਟਰ ਮਨਦੀਪ ਸਲਗੋਤਰਾ ਤੇ ਉਨ੍ਹਾਂ ਦਾ ਇੱਕ ਸਾਥੀ ਹਵਾਈ ਜਹਾਜ਼ ਦੇ ਜ਼ਰੀਏ ਰਾਤ ਨੂੰ ਗੋਆ ਪਹੁੰਚ ਕੇ ਅਤੇ ਗੋਆ ਪੁਲਿਸ ਦੀ ਮਦਦ ਨਾਲ ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਗੋਆ ਤੋਂ ਬੱਸ ਵਿੱਚ ਜਾਂਦੇ ਹੋਏ ਰਸਤੇ ਤੋਂ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਰਿਸ਼ਵ ਦਾ ਦੁਬਈ ਦਾ ਵੀਜ਼ਾ ਵੀ ਆ ਗਿਆ ਸੀ ਅਤੇ ਇਹ ਦਿੱਲੀ ਵਿੱਚ ਆਪਣਾ ਵੀਜ਼ਾ ਲੈਣ ਵੀ ਗਿਆ ਸੀ ਪਰ ਪੰਜਾਬ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਇਸਦੇ ਵੀਜ਼ੇ ਨੂੰ ਵੀ ਟਰੈਕ ਕਰ ਲਿਆ ਗਿਆ ਅਤੇ ਸਾਰੇ ਹੀ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਇਨ੍ਹਾਂ ਦੋਨਾਂ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਗਈ ਜੇ ਇਹ ਦੋਨੋਂ ਦੇਸ਼ ਤੋਂ ਬਾਹਰ ਜਾਣ ਦੀ ਵੀ ਕੋਸ਼ਿਸ਼ ਕਰਦੇ ਤਾਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ।
ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਦੀ ਕੁਝ ਲੋਕ ਮਦਦ ਵੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।