Amritsar News: ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਪਹੁੰਚਦੀ ਹੈ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ ਉਥੇ ਹੀ ਕਈ ਫਿਲਮੀ ਅਦਾਕਾਰ ਤੇ ਕਈ ਸਿਆਸੀ ਲੀਡਰ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।


COMMERCIAL BREAK
SCROLL TO CONTINUE READING

ਅੱਜ ਅਮਰੀਕੀ ਅਦਾਕਾਰਾ ਤੇ ਮਾਡਲ ਨਰਗਿਸ ਫਾਖ਼ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੀ। ਉਨ੍ਹਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਵਿੱਤਰ ਗੁਰਬਾਣੀ ਸਰਵਣ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਗਿਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ 2010 ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਮੱਥਾ ਟੇਕਣ ਪਹੁੰਚੇ ਸਨ ਅਤੇ ਉਸ ਤੋਂ ਬਾਅਦ 14 ਸਾਲਾਂ ਬਾਅਦ ਹੁਣ ਉਨ੍ਹਾਂ ਨੂੰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਇੱਥੇ ਨਤਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ।


ਨਰਗਿਸ ਫਾਖਰੀ ਨੇ ਆਪਣਾ ਬਾਲੀਵੁੱਡ ਡੈਬਿਊ ਇਮਤਿਆਜ਼ ਅਲੀ ਦੀ ਫਿਲਮ ਰਾਕਸਟਾਰ ਨਾਲ ਕੀਤਾ ਸੀ। ਇਸ ਫਿਲਮ 'ਚ ਉਹ ਰਣਬੀਰ ਕਪੂਰ ਨਾਲ ਨਜ਼ਰ ਆਈ ਸੀ। ਮੁਹੰਮਦ ਫਾਖਰੀ ਅਤੇ ਮੈਰੀ ਫਾਖਰੀ ਦੇ ਪਰਿਵਾਰ 'ਚ ਪੈਦਾ ਹੋਈ ਨਰਗਿਸ ਆਪਣੇ ਆਪ ਨੂੰ ਗਲੋਬਲ ਨਾਗਰਿਕ ਦੱਸਦੀ ਹੈ। ਦਰਅਸਲ ਉਸਦੇ ਪਿਤਾ ਪਾਕਿਸਤਾਨ ਨਾਲ ਸਬੰਧਤ ਸਨ, ਜਦੋਂ ਕਿ ਉਸਦੀ ਮਾਂ ਚੈੱਕ ਗਣਰਾਜ ਦੀ ਹੈ। ਜਦੋਂ ਨਰਗਿਸ ਸਿਰਫ਼ ਛੇ ਸਾਲ ਦੀ ਸੀ ਤਾਂ ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।


ਇਹ ਵੀ ਪੜ੍ਹੋ : Kisan Andolan Live: ਕਿਸਾਨ ਅੰਦੋਲਨ-17ਵਾਂ ਦਿਨ: ਦਿੱਲੀ ਵੱਲ ਮਾਰਚ ਨੂੰ ਲੈ ਕੇ ਸ਼ੰਭੂ ਬਾਰਡਰ 'ਤੇ ਕਿਸਾਨ ਕਰਨਗੇ ਤਿਆਰੀ


ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਨਰਗਿਸ ਫਾਖਰੀ ਟੀਚਰ ਬਣਨ ਦੀ ਇੱਛਾ ਰੱਖਦੀ ਸੀ ਪਰ ਉਹ ਦੁਨੀਆ ਦੀ ਯਾਤਰਾ ਵੀ ਕਰਨਾ ਚਾਹੁੰਦੀ ਸੀ। ਅਜਿਹੀ ਸਥਿਤੀ ਵਿੱਚ ਉਸਨੇ ਮਾਡਲਿੰਗ ਨੂੰ ਕਰੀਅਰ ਵਜੋਂ ਚੁਣਿਆ, ਜਿਸ ਕਾਰਨ ਉਸ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਥਾਈਲੈਂਡ, ਹਾਂਗਕਾਂਗ, ਜਰਮਨੀ ਅਤੇ ਬ੍ਰਿਟੇਨ ਆਦਿ ਦੇਸ਼ਾਂ ਵਿੱਚ ਕਈ ਮਾਡਲਿੰਗ ਏਜੰਸੀਆਂ ਨਾਲ ਕੰਮ ਕੀਤਾ। ਸਾਲ 2009 ਦੌਰਾਨ ਨਰਗਿਸ ਕਿੰਗਫਿਸ਼ਰ ਦੀ ਕੈਲੰਡਰ ਗਰਲ ਬਣ ਗਈ, ਜਿਸ ਨੇ ਉਸ ਲਈ ਬਾਲੀਵੁੱਡ ਦਾ ਰਾਹ ਖੋਲ੍ਹਿਆ।


ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖ ਵਿਲਾਸ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ