ਤਿਉਹਾਰੀ ਸੀਜ਼ਨ ਦੌਰਾਨ ਸ਼ੁਰੂ ਹੋਇਆ ਬਾਜ਼ਾਰਾਂ ਵਿਚ ਗੋਰਖਧੰਦਾ, ਮਿਲਾਵਟਖੋਰ ਕਰ ਰਹੇ ਮੋਟੀ ਕਮਾਈ
ਤਿਉਹਾਰਾਂ ਦੇ ਸੀਜ਼ਨ ਅੰਦਰ ਮਿਲਾਵਟਖੋਰਾਂ ਦੀ ਚਾਂਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਖਾਣ ਪੀਣ ਦੀਆਂ ਵਸਤੂਆਂ ਵਿਚ ਮਿਲਾਵਟ ਕਰਕੇ ਚੋਖਾ ਪੈਸਾ ਕਮਾਉਣਾ ਚਾਹੁੰਦੇ ਹਨ।
ਚੰਡੀਗੜ: ਤਿਉਹਾਰਾਂ ਦੇ ਸੀਜ਼ਨ ਵਿਚ ਬਜ਼ਾਰਾਂ ਅੰਦਰ ਰੌਣਕਾਂ ਲੱਗੀਆਂ ਹੋਈਆਂ ਹਰ ਕੋਈ ਖਰੀਦਦਾਰੀ ਵਿਚ ਰੁੱਝਿਆ ਹੋਇਆ ਹੈ। ਪਰ ਇਸ ਸੀਜ਼ਨ ਵਿਚ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਇਹਨਾਂ ਦਿਨਾਂ ਵਿਚ ਮਿਲਾਵਟ ਦੀ ਕਾਲਾਬਜ਼ਾਰੀ ਵੀ ਸ਼ੁਰੂ ਹੋ ਜਾਂਦੀ ਹੈ। ਮਠਿਆਈ, ਫਲ ਅਤੇ ਸਬਜ਼ੀਆ ਵਿਚ ਮਿਲਾਵਟ ਕਰਕੇ ਮਿਲਾਵਟਖੋਰ ਮੋਟੀ ਕਮਾਈ ਕਰ ਰਹੇ ਹਨ। ਪਰ ਲੋਕਾਂ ਦੀ ਸਿਹਤ ਵਿਚ ਮਿਲਾਵਟੀ ਚੀਜ਼ਾਂ ਨਾਲ ਵੱਡਾ ਵਿਗਾੜ ਪੈਦਾ ਹੋ ਸਕਦਾ ਹੋ ਜਾਂਦਾ ਅਤੇ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਪੰਜਾਬ ਵਿਚ ਪੱਧਰ 'ਤੇ ਹੋ ਰਹੀ ਮਿਲਾਵਟ
ਦੱਸਿਆ ਜਾ ਰਿਹਾ ਹੈ ਕਿ ਇੰਨੀ ਦਿਨੀ ਦੁੱਧ ਵਿਚ ਵੱਡੀ ਮਿਲਾਵਟ ਹੋਣ ਬਾਰੇ ਪਤਾ ਲੱਗਾ ਹੈ ਇਹਨਾਂ ਦਿਨਾਂ ਵਿਚ ਦੁੱਧ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਦੁੱਧ ਤੋਂ ਬਣੀਆਂ ਮਠਿਆਈਆਂ ਦੀ ਵਿਕਰੀ ਵੀ ਬਾਜ਼ਾਰਾਂ ਵਿਚ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਦੁੱਧ ਦੀ ਵੱਡੇ ਪੱਧਰ 'ਤੇ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਤੋਂ ਮੁਨਾਫ਼ਾ ਕਮਾਉਣ ਲਈ ਟੀਕੇ ਲਗਾ ਕੇ ਅਤੇ ਰਸਾਇਣਾ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਫ਼ਲਾਂ ਅਤੇ ਸਬਜ਼ੀਆਂ ਤੋਂ ਚੌਖਾ ਅਤੇ ਛੇਤੀ ਮੁਨਾਫ਼ਾ ਕਮਾਇਆ ਜਾ ਸਕੇ।
ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ
ਇਸਦੇ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਦੀ ਟੀਮ ਵੀ ਚੌਕਸ ਹੋ ਜਾਂਦੀ ਹੈ ਅਤੇ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ। ਸੂਬੇ ਅੰਦਰ ਕਈ ਦੁਕਾਨਦਾਰਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਕਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਪਰ ਇਸ ਦੌਰਾਨ ਇਕ ਚੀਜ਼ ਇਹ ਵੀ ਵੇਖਣ ਨੂੰ ਮਿਲਦੀ ਹੈ ਕਿ ਕਈ ਵਾਰ ਸਿਹਤ ਵਿਭਾਗ ਦੁਕਾਨਦਾਰਾਂ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਵੀ ਸਿਹਤ ਵਿਭਾਗ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ। ਸਿਹਤ ਵਿਭਾਗ ਦੀ ਇਸ ਢਿੱਲ ਕਾਰਨ ਇਹ ਕਾਰੋਬਾਰ ਹੋਰ ਵੀ ਫਲ ਫੁਲ ਰਿਹਾ ਹੈ।
WATCH LIVE TV