ਚੰਡੀਗੜ੍ਹ- ਚੰਡੀਗੜ੍ਹ ਦੇ ਸੈਕਟਰ 23 ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿਸ ਕਾਰਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਡੋਰ ਤੋਂ ਡੋਰ ਕੂੜਾ ਇਕੱਠਾ ਕਰਨ ਵਾਲੀ ਨਗਰ ਨਿਗਮ ਦੀ  ਗੱਡੀ ਦਾ ਡਰਾਈਵਰ ਸੀ ਤੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਦੌਰਾਨ ਗੱਡੀ ਦੇ ਡਾਲੇ ਹੇਠਾ ਸਿਰ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 23 ਵਿੱਚ ਹਰ ਰੋਜ਼ ਦੀ ਤਰ੍ਹਾਂ ਨੌਜਵਾਨ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲੀ ਗੱਡੀ ਤੇ ਡਰਾਈਵਰ ਦੀ ਡਿਊਟੀ ਕਰ ਰਿਹਾ ਸੀ। ਉਸ ਦੇ ਨਾਲ ਕੂੜਾ ਚੁੱਕਣ ਵਾਲਾ ਕਰਮਚਾਰੀ ਵੀ ਸੀ। ਡਿਊਟੀ ਦੌਰਾਨ ਹੀ ਨੌਜਵਾਨ ਆਪਣੀ ਗੱਡੀ ਦੇ ਕੂੜੇ ਦੇ ਡੰਪ ਨੂੰ ਉੱਪਰ ਚੁੱਕ ਕੇ ਥੱਲੇ ਪੰਪ ਚੈਕ ਕਰ ਰਿਹਾ ਸੀ ਕਿ ਅਚਾਨਕ ਕੂੜੇ ਨਾਲ ਭਰਿਆ ਡੰਪ ਉਸ ਉਪਰ ਆ ਡਿਗਦਾ ਹੈ ਤੇ ਨੌਜਵਾਨ ਦੀ ਗਰਦਨ ਵਿੱਚ ਫਸ ਜਾਂਦੀ ਹੈ। ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। 


ਸਹਾਇਕ ਕਰਮਚਾਰੀ ਵੱਲੋਂ ਨੇੜੇ ਦੇ ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਅਸਫਲ ਰਹਿੰਦੇ ਹਨ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਦੀ ਮਦਦ ਨਾਲ ਮ੍ਰਿਤਕ ਨੌਜਵਾਨ ਨੂੰ ਬਾਹਰ ਕੱਢਿਆ ਜਾਂਦਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 3 ਮਹੀਨਿਆਂ ਵਿੱਚ ਇਹ ਦੂਸਰਾ ਹਾਦਸਾ ਹੈ ਇਸ ਤੋਂ ਪਹਿਲਾ 19 ਸੈਕਟਰ ਵਿੱਚ ਵੀ ਇਸੇ ਤਰ੍ਹਾਂ ਹੀ ਕੂੜਾ ਚੁੱਕਣ ਵਾਲੀ ਗੱਡੀ ਦੇ ਡਰਾਈਵਰ ਦੀ ਮੌਤ ਹੋਈ ਸੀ।


ਦੱਸਦੇਈਏ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਨਵਜੋਤ ਸਿੰਘ ਵਜੋ ਹੋਈ ਹੈ ਜੋ ਮੋਹਾਲੀ ਦਾ ਰਹਿਣ ਵਾਲਾ ਸੀ। ਜਿਸ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਤੇ ਨੌਜਵਾਨ ਦਾ 5 ਅਕਤੂਬਰ ਨੂੰ ਵਿਆਹ ਸੀ। ਜਿਸ ਨੂੰ ਲੈ ਕੇ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸੀ ਤੇ ਖੁਸ਼ੀ ਦਾ ਮਾਹੌਲ ਸੀ। ਮ੍ਰਿਤਕ ਦੀ ਮਾਤਾ ਵੱਲੋਂ ਵਿਆਹ ਦੇ ਕਾਰਡ ਵੰਡੇ ਜਾ ਰਹੇ ਸਨ ਪਰ ਉਨ੍ਹਾਂ ਨੂੰ ਕਿ ਪਤਾ ਸੀ ਵਿਆਹ ਤੋਂ ਪਹਿਲਾ ਹੀ ਖੁਸ਼ੀਆਂ ਮਾਤਮ ਵਿੱਚ ਬਦਲ ਜਾਣੀਆਂ ਹਨ।


WATCH LIVE TV