Kotkapura News: 53 ਸਾਲ ਪਹਿਲਾ ਹੋਈ ਸੀ ਛੱਪੜ ਦੀ ਸਫ਼ਾਈ; ਹੁਣ ਪਿੰਡ ਵਾਸੀਆਂ ਨੇ ਖ਼ੁਦ ਚੁੱਕਿਆ ਬੀੜਾ
Kotkapura News: ਢਿੱਲਵਾਂ ਕਲਾਂ ਦੇ ਪਿੰਡ ਦੇ ਛੱਪੜ ਦੀ ਸਫਾਈ ਨੂੰ ਲਗਭਗ 53 ਸਾਲ ਹੋ ਚੁੱਕੇ ਹਨ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਖੁਦ ਹੀ ਸਫ਼ਾਈ ਦਾ ਬੀੜਾ ਚੁੱਕਿਆ ਹੈ।
Kotkapura News: (ਕੇਸੀ ਸੰਜੇ): ਕੋਟਕਪੂਰਾ ਦੇ ਪਿੰਡ ਢਿੱਲਵਾਂ ਕਲਾਂ ਵਿੱਚ ਅੱਜ ਅਨੋਖੀ ਪਹਿਲ ਦੇਖਣ ਨੂੰ ਮਿਲੀ ਜਦੋਂ ਸਾਰੇ ਪਿੰਡ ਵਾਸੀਆਂ ਨੇ ਰਲ ਮਿਲ ਕੇ ਪਿੰਡ ਵਿੱਚ ਬਣੇ ਛੱਪੜ ਦੀ ਸਫ਼ਾਈ ਕੀਤੀ ਤੇ ਉਸ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਬਣਾਉਣ ਦੀ ਪਹਿਲ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਜੇ ਪੰਜਾਬ ਦੇ ਹਰ ਪਿੰਡ ਵਿੱਚ ਇਸ ਤਰ੍ਹਾਂ ਦੀ ਪਹਿਲ ਕੀਤੀ ਜਾਵੇ ਤਾਂ ਸਾਰੇ ਪਿੰਡ ਵਿੱਚ ਭਾਈਚਾਰਕ ਸਾਂਝ ਵਧਦੀ ਹੈ ਤੇ ਰਲ ਮਿਲ ਕੇ ਰਹਿਣ ਦਾ ਸੰਦੇਸ਼ ਵੀ ਸਾਰੀਆਂ ਨੂੰ ਜਾਂਦਾ ਹੈ।
ਚੇਅਰਮੈਨ ਸੁਖਜੀਤ ਢਿੱਲਵਾਂ ਨੇ ਦੱਸਿਆ ਸਾਰੇ ਪਿੰਡ ਨੇ ਰਲ ਮਿਲ ਕੇ ਆਪਸੀ ਸਹਿਯੋਗ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਇਹ ਛੱਪੜ ਲਗਭਗ ਤਿੰਨ ਏਕੜ ਵਿਚ ਹੈ ਪਹਿਲਾਂ ਇਸ ਦੀ ਸਫ਼ਾਈ ਕੀਤੀ। ਹੁਣ ਇਸ ਵਿੱਚ ਮੀਂਹ ਦਾ ਪਾਣੀ ਸਟੋਰ ਕਰਨ ਲਈ ਇਸ ਨੂੰ ਨਵੇਂ ਸਿਰੇ ਤੋਂ ਬਣਾ ਰਹੇ ਹੈ ਇਸ ਉਤੇ 20 ਤੋਂ ਲੈ ਕੇ 25 ਲੱਖ ਰੁਪਏ ਦਾ ਖਰਚ ਆਉਣ ਦੀ ਸੰਭਾਵਾਨਾ ਹੈ।
ਇਹ ਵੀ ਪੜ੍ਹੋ : Kulbir Singh Zira: ਕੁਲਬੀਰ ਸਿੰਘ ਜ਼ੀਰਾ 'ਤੇ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ
ਇਸ ਛੱਪੜ ਦੀ 1971 ਤੋਂ ਬਾਅਦ ਕਦੇ ਵੀ ਸਫ਼ਾਈ ਨਹੀਂ ਹੋਈ ਸੀ। ਹੁਣ ਇਕ ਸੁੰਦਰ ਪਾਰਕ ਤੇ ਬੱਚਿਆਂ ਲਈ ਝੂਲੇ ਲਗਾਏ ਜਾਣਗੇ। ਪੰਚਾਇਤ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਸਰਕਾਰਾਂ ਵੱਲੋਂ ਵੀ ਹਦਾਇਤਾਂ ਹਨ ਕਿ ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ ਪਰ ਪਿੰਡ ਦੇ ਨੌਜਵਾਨਾਂ ਨੇ ਰਲ ਕੇ ਪਹਿਲ ਕੀਤੀ ਤੇ ਫਿਰ ਸਾਰੇ ਪਿੰਡ ਨੇ ਵੀ ਸਾਥ ਦਿੱਤਾ। ਹੁਣ ਇਸ ਉਤੇ ਇਕ ਪਾਰਕ ਤੇ ਬਜ਼ੁਰਗਾਂ ਦੇ ਬੈਠਣ ਲਈ ਸ਼ੈਡ ਤੇ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਏ ਜਾਣਗੇ ਤੇ ਇਸ ਨੂੰ ਬਹੁਤ ਸੁੰਦਰ ਦਿਖ ਦੇਣ ਲਈ ਹੋਰ ਵੀ ਕਈ ਕੰਮ ਕੀਤੇ ਜਾਣਗੇ।
ਸਾਰੇ ਪਿੰਡ ਵਾਸੀਆਂ ਨੇ ਇਕਜੁੱਟ ਹੋ ਛੱਪੜ ਨੂੰ ਸਾਫ ਕਰਕੇ ਉਥੇ ਪਾਰਕ ਅਤੇ ਬੱਚਿਆਂ ਝੂਲੇ ਲਗਾਉਣ ਦਾ ਬੀੜਾ ਚੁੱਕਿਆ ਹੈ। ਸਾਰੇ ਪਿੰਡ ਵਾਲੇ ਆਪਣਾ-ਆਪਣਾ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : Jalandhar Accident News: ਭੈਣ ਦੇ ਵਿਆਹ ਵਾਲੇ ਦਿਨ ਤੜਕੇ ਹੋਇਆ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਦੀ ਮੌਤ