Lohri Celebration: 8 ਪੋਤੀਆਂ ਤੋਂ ਬਾਅਦ ਨੌਵੀਂ ਪੜਪੋਤਰੀ ਦੀ ਪਾਈ ਲੋਹੜੀ, ਘਰ `ਚ ਬਣਿਆ ਵਿਆਹ ਵਰਗਾ ਮਾਹੌਲ
Lohri Celebration: ਫਰੀਦਕੋਟ ਦੇ ਜੈਤੋ ਇਲਾਕੇ ਵਿੱਚ 8 ਪੋਤੀਆਂ ਅਤੇ 9 ਪੜਪੋਤਰੀ ਦੀ ਲੋਹੜੀ ਪਾਉਣ ਉਤੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਹੈ।
Lohri Celebration: ਲੋਹੜੀ ਦਾ ਤਿਉਹਾਰ ਬੜਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ ਕਿਓਂਕਿ ਇੱਕ ਸਮਾਂ ਹੁੰਦਾ ਸੀ ਕਿਸੇ ਦੇ ਘਰ ਖੁਸ਼ੀ ਆਉਂਦੀ ਸੀ ਲੜਕੇ ਦਾ ਵਿਆਹ ਹੁੰਦਾ ਸੀ ਜਾਂ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਸੀ ਤਾਂ ਬੜੀ ਧੂਮਧਾਮ ਨਾਲ ਲੋਹੜੀ ਮਨਾਈ ਜਾਂਦੀ ਸੀ ਪਰ ਉਸ ਸਮੇਂ ਜਿਸ ਘਰ ਲੜਕੀ ਪੈਦਾ ਹੁੰਦੀ ਸੀ ਲੋਹੜੀ ਤਾਂ ਕੀ ਮਨਉਣੀ ਹੁੰਦੀ ਸੀ ਘਰ ਵਿਚੋਂ ਖੁਸ਼ੀਆਂ ਵੀ ਗਾਇਬ ਹੋ ਜਾਂਦੀਆਂ ਸਨ। ਸਮੇਂ ਬਦਲਣ ਨਾਲ ਲੜਕੀਆਂ ਦਾ ਸਮਾਜ ਵਿੱਚ ਰੁਤਬਾ ਉੱਚਾ ਹੋਣ ਲੱਗਾ ਹੈ। ਲੜਕੀਆਂ ਪੈਦਾ ਹੋਣ ਉਤੇ ਵੀ ਲੋਹੜੀ ਦੇ ਤਿਉਹਾਰ ਉਤੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ।
ਹੁਣ ਲੜਕੀਆਂ ਪੈਦਾ ਹੋਣ ਉਤੇ ਘਰਾਂ ਵਿੱਚ ਇੰਨੀਆਂ ਖੁਸ਼ੀਆਂ ਮਨਾਈਆਂ ਜਾਣ ਲੱਗ ਗਈਆਂ ਉਹ ਲੜਕਿਆਂ ਨੂੰ ਵੀ ਪਿੱਛੇ ਛੱਡ ਗਈਆਂ ਹਨ। ਇਸ ਤਰ੍ਹਾਂ ਦੀ ਮਿਸਾਲ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ। ਫਰੀਦਕੋਟ ਦੇ ਕਸਬਾ ਜੈਤੋ ਤੋਂ ਜਿੱਥੇ ਇੱਕ ਪਰਿਵਾਰ ਨੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਆਪਣੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣਾ ਲਿਆ।
ਇਸ ਪਰਿਵਾਰ ਦੇ ਮੁਖੀ ਨੇ ਆਪਣੀਆਂ 8 ਪੋਤੀਆਂ ਬਾਅਦ ਨੌਵੀਂ ਪੜੋਤਰੀ ਦੀ ਖੁਸ਼ੀ ਵਿੱਚ ਇਹ ਵਿਆਹ ਵਰਗਾ ਮਾਹੌਲ ਬਣਾ ਲਿਆ। ਘਰ ਵਿੱਚ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਆਂਢ-ਗੁਆਂਢ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਬੋਲੀਆਂ ਪਾਉਣ ਉਪਰੰਤ ਡੀਜੇ ਉਤੇ ਨੱਚ ਗਾ ਕੇ ਨੌਵੀਂ ਪੜਪੋਤਰੀ ਦੀ ਲੋਹੜੀ ਮਨਾਉਣ ਸਮੇਂ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਹ ਵੀ ਜਾਣਕਰੀ ਮਿਲੀ ਹੈ ਕੇ ਜਦੋਂ ਇਹ ਪੜੋਤਰੀ ਨੇ ਜਨਮ ਲਿਆ ਸੀ ਤਾਂ ਹਸਪਤਾਲ ਤੋਂ ਘਰ ਤੱਕ ਲਿਆਉਣ ਸਮੇਂ ਲੜਕੀ ਨੂੰ ਜਿਸ ਕਾਰ ਵਿੱਚ ਘਰ ਲੈ ਕੇ ਆਏ ਸਨ ਉਸ ਕਾਰ ਨੂੰ ਫੁੱਲਾਂ ਨਾਲ ਸਜਾ ਕੇ ਭੰਗੜੇ ਪਾਉਂਦੇ ਹੋਏ ਜਸ਼ਨ ਮਨਾਏ ਗਏ ਸਨ।
ਇਸ ਮੌਕੇ ਘਰ ਦੇ ਮੁਖੀ ਦੌਲਤ ਸਿੰਘ ਨੇ ਦੱਸਿਆ ਕਿ ਉਸਦੇ ਘਰ ਜੋ ਅੱਜ ਖੁਸ਼ੀ ਦਾ ਮਹੌਲ ਹੈ ਉਹ ਉਹ ਉਸਦੀ ਨੌਵੀਂ ਪੜਪੋਤਰੀ ਦੇ ਆਉਣ ਕਰਕੇ ਬਣਿਆ ਹੈ। ਉਸ ਦੇ 8 ਪੋਤੀਆਂ 2 ਦੋਤੀਆਂ ਅਤੇ ਨੌਵੀਂ ਪੜਪੋਤਰੀ ਆਈ ਹੈ, ਉਹ ਬੇਹੱਦ ਖੁਸ਼ ਹੈ।
ਉਨ੍ਹਾਂ ਦੱਸਿਆ ਕਿ ਇਕੱਲੀ ਲੋਹੜੀ ਹੀ ਨਹੀਂ ਇਨ੍ਹਾਂ ਦੇ ਜਨਮ ਦਿਨ ਵੀ ਇਸੇ ਤਰਾਂ ਖੁਸ਼ੀ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਲੜਕੀ ਦੇ ਦਾਦਾ ਜੋਰਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੇ ਘਰ ਪਰਮਾਤਮਾ ਨੇ ਇੰਨੀਆਂ ਧੀਆਂ ਦੀ ਦਾਤ ਬਖਸ਼ੀ ਹੈ।
ਇਸ ਮੌਕੇ ਦੌਲਤ ਦੀ ਭਾਣਜੀ, ਨੂੰਹ ਤੇ ਭੈਣ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਖੁਸ਼ੀਆਂ ਭਰਿਆ ਹੈ। ਉਨ੍ਹਾਂ ਦੇ ਘਰ ਇਕ ਹੋਰ ਧੀ ਆਈ ਹੈ ਕਿਓਂਕਿ ਅੱਗੇ ਸਾਡੇ ਵੀ ਧੀਆਂ ਹੀ ਹਨ। ਸਾਡਾ ਸਾਰਾ ਪਰਿਵਾਰ ਧੀਆਂ ਦੀ ਪੁੱਤਰਾਂ ਨਾਲੋਂ ਵੱਧ ਕਦਰ ਕਰਦਾ ਹੈ। ਅਸੀਂ ਚਾਹੁੰਦੇ ਹਾਂ ਹਰ ਘਰ ਵਿੱਚ ਅਜਿਹੀਆਂ ਖੁਸ਼ੀਆਂ ਦੇਖਣ ਨੂੰ ਮਿਲਣ ਤਾਂ ਜੋ ਲੋਕ ਧੀਆਂ ਦੀ ਕਦਰ ਕਰਨ।
ਇਹ ਵੀ ਪੜ੍ਹੋ : Punjab Weather Update: ਲੋਹੜੀ ਦੇ ਤਿਉਹਾਰ ਮੌਕੇ ਪੰਜਾਬ 'ਚ ਸੰਘਣੀ ਧੁੰਦ, 10 ਸਾਲ ਬਾਅਦ ਪੈ ਰਹੀ ਅਜਿਹੀ ਠੰਡ
ਰਿਪੋਰਟ ਦੇਵਾ ਅਨੰਦ ਸ਼ਰਮਾ