Sunil Jakhar on Punjab Congress: ਭਾਜਪਾ ਆਗੂ ਸੁਨੀਲ ਜਾਖੜ ਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫਰਜ਼ੀ ਕਹੇ ਜਾਣ ਦੇ ਮਾਮਲੇ ’ਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਸਟੇਜ ’ਤੇ ਪ੍ਰਤਾਪ ਸਿੰਘ ਬਾਜਵਾ ਨੂੰ ਡਾ. ਮਨਮੋਹਨ ਸਿੰਘ ਬਾਰੇ ਟਿੱਪਣੀ ਕਰਨ ਤੋਂ ਰੋਕ ਦਿੰਦੇ ਤਾਂ ਪੰਜਾਬ ’ਚ ਭਾਰਤ ਜੋੜੋ ਯਾਤਰਾ ਸਫ਼ਲ ਹੋ ਜਾਣੀ ਸੀ। ਜਾਖੜ ਨੇ ਕਿਹਾ ਕਿ ਮੈਨੂੰ ਬਾਕੀ 3 ਹਜ਼ਾਰ ਕਿਲੋਮੀਟਰ ਦੀ ਯਾਤਰਾ ਦਾ ਪਤਾ ਨਹੀਂ ਪਰ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਰੋਕਿਆਂ ਜਾਂਦਾ ਤਾਂ ਪੰਜਾਬ ’ਚ ਕੀਤੀ 300 ਕਿਲੋਮੀਟਰ ਦੀ ਯਾਤਰਾ ਜ਼ਰੂਰ ਸਫ਼ਲ ਹੋ ਜਾਣੀ ਸੀ।


COMMERCIAL BREAK
SCROLL TO CONTINUE READING

ਜਾਖੜ ਨੇ ਨਕਲੀ ਸਿੱਖਾਂ ਤੋਂ ਬਚਣ ਲਈ ਕਿਹਾ


ਇਕ ਨਿੱਜੀ ਚੈਨਲ ’ਤੇ ਇੰਟਰਵਿਊ ਦੌਰਾਨ ਬੋਲਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ’ਚ ਬੈਠੇ ਨਕਲੀ ਸਿੱਖਾਂ ਤੋਂ ਬੱਚਣਾ ਚਾਹੀਦਾ ਹੈ, ਇਹ ਸਿੱਖ ਕੌਣ ’ਤੇ ਦਾਗ ਹਨ। ਜਾਖੜ ਨੇ ਕਿਹਾ ਕਿ ਉਹ ਇਨ੍ਹਾਂ ਨਕਲੀ ਸਿੱਖਾਂ ਤੋ ਕਿਤੇ ਵਧੀਆ ਸਿੱਖ ਹਨ, ਜ਼ਰੂਰੀ ਨਹੀਂ ਕਿ ਸਿੱਖੀ ਸਰੂਪ ਵਾਲਾ ਹੀ ਸਿੱਖ ਹੋਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਝ ਲੋਕ ਸਿਰਫ਼ ਲੀਡਰ ਬਣਨ ਲਈ ਪੱਗ ਬੰਨ੍ਹਕੇ ਬੈਠ ਹਨ, ਉਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ ਹੈ।


ਕਾਂਗਰਸ ’ਚ ਕਈਆਂ ਨੇ ਸਿਰਫ਼ CM ਦੀ ਕੁਰਸੀ ਲਈ ਪੱਗ ਬੰਨ੍ਹੀ: ਜਾਖੜ


ਉਨ੍ਹਾਂ ਕਿਹਾ ਕਿ ਜਿਹੜੇ ਬਿਆਨ ਦੇ ਰਹੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋਕੇ ਪੱਗ ਬੰਨ੍ਹੀ ਹੈ। ਅਸਲ ’ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਨਹੀਂ ਹੋਈ ਬਲਕਿ ਇਸ ਦੁਖਾਂਤ ਨੂੰ 300 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦਰਅਸਲ ਅਸਲ ਸੱਚਾਈ ਇਹ ਹੈ ਕਿ ਸਿਰਫ਼ CM ਦੀ ਕੁਰਸੀ ਲਈ ਪੱਗ ਬੰਨ੍ਹੀ ਗਈ ਹੈ, ਜੋ ਕਿ ਪੱਗ ਦੇ ਬੇਅਦਬੀ ਹੈ।


 ਰਾਹੁਲ ਗਾਂਧੀ ਨੂੰ ਚਾਪਲੂਸੀ ਪਸੰਦ ਨਹੀਂ: ਜਾਖੜ


ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਕਿ ਉਹ ਚਾਪਲੂਸੀ ਪਸੰਦ ਨਹੀਂ ਕਰਦੇ । ਪਰ ਸਾਡੇ ਪੰਜਾਬ ਦੇ ਲੀਡਰ ਮਰੀ ਜ਼ਮੀਰ ਵਾਲੇ ਹਨ, ਇਹ ਚਾਪਲੂਸੀ ਕੀਤੇ ਬਿਨਾ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਕੁਝ ਲੀਡਰਾਂ ਨੇ ਰਾਹੁਲ ਨੂੰ ਮਸਕਾ ਲਾਉਣ ਲਈ ਡਾ. ਮਨਮੋਹਨ ਸਿੰਘ ਦੀ ਬੇਇਜਤੀ ਕੀਤੀ ਹੈ।


ਕਾਂਗਰਸ ਪਾਰਟੀ ’ਚ ਕੁਰਸੀ ਦੀ ਲੜਾਈ: ਜਾਖੜ


ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾਰਤ ਜੋੜੋ ਯਾਤਰਾ ਦੌਰਾਨ  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸਟੇਜ ’ਤੇ ਕੁਰਸੀ ਨਹੀਂ ਛੱਡੀ ਗਈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਂਗਰਸ ’ਚ ਕੁਰਸੀ ਦੀ ਲੜਾਈ ਚੱਲ ਰਹੀ ਹੈ।


ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਵਿਰੋਧੀਆਂ ਨਾਲੋਂ ਕਾਂਗਰਸੀ ਜ਼ਿਆਦਾ ਬੇਚੈਨ!