Jalandhar News:  ਜਲੰਧਰ ਵਿੱਚ ਸਪੇਨ ਤੋਂ ਪਰਤੀ ਵਿਆਹੁਤਾ ਔਰਤ ਨੇ ਦੋਸ਼ ਲਗਾਏ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪੰਜਾਬ ਛੱਡ ਕੇ ਵਿਦੇਸ਼ ਭੱਜ ਗਿਆ ਹੈ। ਵਿਦੇਸ਼ ਜਾਂਦੇ-ਜਾਂਦੇ ਔਰਤ ਦਾ ਪਾਸਪੋਰਟ ਵੀ ਨਾਲ ਲੈ ਕੇ ਚਲੇ ਗਏ ਹਨ।


COMMERCIAL BREAK
SCROLL TO CONTINUE READING

ਔਰਤ ਨੇ ਦੋਸ਼ ਲਗਾਏ ਕੇ ਸਹੁਰਾ ਪਰਿਵਾਰ ਉਸ ਉਪਰ ਤਸ਼ੱਦਦ ਢਾਹ ਰਿਹਾ ਸੀ। ਇਸ ਨੂੰ ਲੈ ਕੇ ਔਰਤ ਨੇ ਸ਼ਨਿੱਚਰਵਾਰ ਦੇਰ ਰਾਤ ਜਲੰਧਰ ਵਿੱਚ ਥਾਣਾ ਡਿਵੀਜ਼ਨ ਨੰਬਰ-8 ਵਿੱਚ ਲਿਖਤੀ ਸ਼ਿਕਾਇਤ ਦਿੱਤੀ।


ਸਪੇਨ ਦੀ ਰਹਿਣ ਵਾਲੀ ਅਨੁਰਾਧਾ ਨੇ ਕਿਹਾ ਕਿ ਉਹ ਮੂਲ ਰੂਪ ਨਾਲ ਜਲੰਧਰ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਇੰਦਰ ਨਾਮਕ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਸਪੇਨ ਚਲੇ ਗਏ ਸਨ।


ਇਹ ਵੀ ਪੜ੍ਹੋ : Happy Mothers Day 2024: ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਮਾਂ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ


ਪਹਿਲਾਂ ਤਾਂ ਸਭ ਸਹੀ ਚੱਲ ਰਿਹਾ ਸੀ ਪਰ ਫਿਰ ਦੋਵਾਂ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਰਹਿ ਕੇ ਕਲੇਸ਼ ਰਹਿਣ ਲੱਗਾ। ਸਹੁਰਿਆਂ ਵੱਲੋਂ ਅਕਸਰ ਉਸ ਨਾਲ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ।


ਬੱਚਾ ਨਾ ਹੋਣ ਨੂੰ ਲੈ ਕੇ ਵਿਵਾਦ
ਔਰਤ ਸਹੁਰੇ ਪਰਿਵਾਰ ਉਤੇ ਦੋਸ਼ ਲਗਾਏ ਕਿ ਬੱਚਾ ਨਾ ਹੋਣ ਕਾਰਨ ਵੀ ਉਸ ਨੂੰ ਤੰਗ ਕੀਤਾ ਜਾ ਰਿਹਾ ਸੀ।  ਇਸ ਕਾਰਨ ਅਕਸਰ ਹੀ ਸਹੁਰਿਆਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ। ਇਸ ਗੱਲ ਨੂੰ ਲੈ ਕੇ ਉਸ ਦੀ ਸਹੁਰਿਆਂ ਨੇ ਕੁੱਟਮਾਰ ਵੀ ਕੀਤੀ। ਪਰ ਉਸਨੇ ਆਪਣਾ ਘਰ ਬਚਾਉਣ ਲਈ ਕਈ ਵੀ ਕਦਮ ਨਹੀਂ ਚੁੱਕਿਆ। ਔਰਤ ਨੇ ਦੋਸ਼ ਲਾਇਆ ਹੈ ਕਿ ਸਪੇਨ ਵਿੱਚ ਵੀ ਉਸ ਦੇ ਪਤੀ ਵੱਲੋਂ ਅਕਸਰ ਉਸ ਨੂੰ ਕੁੱਟਿਆ ਜਾਂਦਾ ਸੀ।


ਸਹੁਰੇ ਵਾਲੇ ਅਕਸਰ ਗਾਲੀ-ਗਲੋਚ ਕਰਦੇ ਸਨ। ਸਾਰਾ ਪਰਿਵਾਰ ਮਿਲ ਕੇ ਉਸ ਨੂੰ ਬੁਰਾ ਭਲਾ ਆਖਦਾ ਸੀ। ਪਰਿਵਾਰ ਵਾਲੇ ਉਸ 'ਤੇ ਤਲਾਕ ਲੈਣ ਲਈ ਦਬਾਅ ਪਾ ਰਹੇ ਸਨ। ਪਰ ਉਹ ਤਲਾਕ ਨਹੀਂ ਲੈਣਾ ਚਾਹੁੰਦੀ ਸੀ।


ਉਥੇ ਏਐਸਆਈ ਫਕੀਰ ਸਿੰਘ ਨੇ ਕਿਹਾ ਕਿ ਔਰਤ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਉਪਰ ਦੋਸ਼ ਲਗਾਏ ਹਨ। ਜਲਦ ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ।


ਇਹ ਵੀ ਪੜ੍ਹੋ : Punjab Breaking News Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ