Kharar News: ਖਰੜ `ਚ ਕਰੰਟ ਲੱਗਣ ਨਾਲ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ ਪਿਛੋਂ ਠੇਕਾ ਕਰਮੀਆਂ ਨੇ ਦਿੱਤਾ ਧਰਨਾ
Kharar News: ਖਰੜ ਵਿੱਚ ਕਰੰਟ ਲੱਗਣ ਨਾਲ ਪਾਵਰਕਾਮ ਦੇ ਠੇਕਾ ਮੁਲਾਜ਼ਮ ਦੀ ਮੌਤ ਮਗਰੋਂ ਠੇਕਾ ਕਰਮਚਾਰੀਆਂ ਨੇ ਧਰਨਾ ਲਗਾ ਦਿੱਤਾ ਹੈ।
Kharar News: ਖਰੜ ਵਿੱਚ ਕਰੰਟ ਲੱਗਣ ਨਾਲ ਪਾਵਰਕਾਮ ਦੇ ਠੇਕਾ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮੁਲਾਜ਼ਮ ਦੀ ਪਛਾਣ ਸਤਵਿੰਦਰ ਸਿੰਘ (29) ਰਾਜਪੁਰਾ ਵਜੋਂ ਹੋਈ ਹੈ। ਇਸ ਤੋਂ ਬਾਅਦ ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵੱਲੋਂ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ਼ ਖਰੜ ਵਿੱਚ ਬਿਜਲੀ ਬੋਰਡ ਦੇ ਦਫ਼ਤਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਬਲੀਹਾਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੇ ਨਾਲ ਨਾਲ ਸਰਕਾਰ ਵੱਲੋਂ ਪੱਕੀ ਨੌਕਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਕਾਬਿਲੇਗੌਰ ਹੈ ਕਿ ਖਰੜ ਵਿੱਚ ਬਿਜਲੀ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਸਤਵਿੰਦਰ ਸਿੰਘ ਦੀ ਮੌਤ ਹੋ ਗਈ। ਸਤਵਿੰਦਰ ਸਿੰਘ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਇੱਕ ਚਾਰ ਸਾਲ ਦਾ ਬੇਟਾ ਵੀ ਹੈ। ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਬਿਜਲੀ ਠੀਕ ਕਰਨ ਸਮੇਂ ਬਿਜਲੀ ਪਿੱਛੋਂ ਕੱਟੀ ਹੋਈ ਸੀ ਪਰ ਇਲਾਕੇ ਵਿਚੋਂ ਚੱਲ ਰਹੇ ਜਰਨੇਟਰ ਦੇ ਬੈਕਪ ਰਾਹੀਂ ਬਿਜਲੀ ਦਾ ਕਰੰਟ ਲੱਗਣ ਉਤੇ ਲਾਈਨਮੈਨ ਦੀ ਮੌਤ ਹੋਈ ਹੈ।