Punjab News: ਕੋਟਕਪੂਰਾ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਕਰਨਵੀਰ ਸਿੰਘ ਦੀ ਕਰੀਬ 3 ਹਫਤੇ ਪਹਿਲਾਂ ਕੈਨੇਡਾ ਦੇ ਵਿੰਨੀਪੈੱਗ ਵਿੱਚ ਨਮੂਨੀਏ ਕਾਰਨ ਮੌਤ ਹੋ ਗਈ ਸੀ। ਅੱਜ ਉਸਦੀ ਮ੍ਰਿਤਕ ਦੇਹ ਕੋਟਕਪੂਰਾ ਵਿਖੇ ਪੁੱਜੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਭਾਵੁਕ ਹੋਈ ਮਾਂ ਨੇ ਆਪਣੇ ਪੁੱਤ ਦੇ ਸਿਰ ਉਤੇ ਸਿਹਰਾ ਸਜਾਇਆ ਅਤੇ ਛੋਟੀ ਭੈਣ ਨੇ ਹੱਥ ਉਤੇ ਰੱਖੜੀ ਬੰਨ੍ਹੀ।


COMMERCIAL BREAK
SCROLL TO CONTINUE READING

ਇਸ ਮੌਕੇ ਹਰ ਕਿਸੇ ਦੀ ਅੱਖਾਂ ਨਮ ਸਨ। ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਾਬਿਲੇਗੌਰ ਹੈ ਕਿ ਬਾਸਕਟਬਾਲ ਕੋਚ ਗੁਰਚਰਨ ਸਿੰਘ ਨੇ ਆਪਣੇ ਪੁੱਤ ਕਰਨਵੀਰ ਸਿੰਘ ਨੂੰ ਚੰਗੇਰੇ ਭਵਿੱਖ ਲਈ ਕੈਨੇਡਾ ਵਿਖੇ ਸਟੱਡੀ ਵੀਜ਼ੇ ਉਤੇ ਕਰੀਬ ਡੇਢ ਸਾਲ ਪਹਿਲਾਂ ਭੇਜਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ : Dasuha News: ਦਸੂਹਾ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ


ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਬੀਰਇੰਦਰ ਸਿੰਘ ਤੇ ਕਾਂਗਰਸ ਆਗੂ ਅਜੈ ਪਾਲ ਸਿੰਘ ਸੰਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮ੍ਰਿਤਕ ਦੇਹ ਨੂੰ ਭਾਰਤ ਲਿਉਣ ਵਿੱਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਕਾਬਿਲੇਗੌਰ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਲਾਡਲੇ ਪੁੱਤ ਕਰਨਵੀਰ ਸਿੰਘ ਨੂੰ ਚੰਗੇਰੇ ਭਵਿੱਖ ਲਈ ਕੈਨੇਡਾ ਵਿਖੇ ਸਟੱਡੀ ਵੀਜ਼ੇ ਉਤੇ ਕਰੀਬ ਡੇਢ ਸਾਲ ਪਹਿਲਾਂ ਭੇਜਿਆ ਸੀ।


ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਬਾਸਕਿਟ ਬਾਲ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਵੀ ਸੀ। 24 ਦਸੰਬਰ ਨੂੰ ਉਨ੍ਹਾਂ ਦੇ ਲੜਕੇ ਦੀ ਕਾਲ ਆਈ ਸੀ ਤਾਂ ਉਸ ਨੇ ਆਪਣੀ ਪਿੱਠ ਵਿਚ ਹਲਕੇ ਦਰਦ ਦੀ ਗੱਲ ਦੱਸੀ ਸੀ ਪਰ ਪਤਾ ਨਹੀਂ 26 ਦਸੰਬਰ ਨੂੰ ਉਹ ਇਕਦਮ ਸੀਰੀਅਸ ਕਿਵੇਂ ਹੋ ਗਿਆ ਅਤੇ  ਉਸ ਦੀ ਮੌਤ ਹੋ ਗਈ ਸੀ। ਸਪੀਕਰ ਕੁਲਤਾਰ ਸੰਧਵਾਂ ਵੀ ਦੁੱਖ ਵੰਡਾਉਣ ਲਈ ਪੁੱਜੇ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ ਅਤੇ ਭਾਣਾ ਮੰਨਣ ਦੀ ਬਲ ਬਖਸ਼ਣ ਦੀ ਅਰਦਾਸ ਕੀਤੀ ਸੀ।


ਇਹ ਵੀ ਪੜ੍ਹੋ : Agniveer Martyr: ਗ਼ਮਗੀਨ ਮਾਹੌਲ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਅਜੈ ਸਿੰਘ ਦਾ ਅੰਤਿਮ ਸਸਕਾਰ