Amritsar News: ਪੀਐਚਡੀ ਤੇ ਹੋਰ ਕਈ ਡਿਗਰੀਆਂ ਪ੍ਰਾਪਤ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੀ ਐਡਹਾਕ ਨੌਕਰੀ ਛੱਡ ਕੇ ਅੰਮ੍ਰਿਤਸਰ ਦਾ ਨੌਜਵਾਨ ਸੜਕਾਂ ਉਪਰ ਸਬਜ਼ੀ ਵੇਚਣ ਲਈ ਮਜਬੂਰ ਹੋ ਰਿਹਾ ਹੈ। ਇੱਕ ਵਾਰ ਜਦੋਂ ਉਸ ਨੇ ਇੱਕ ਔਰਤ ਨੂੰ ਆਪਣੀ ਸਿੱਖਿਆ ਬਾਰੇ ਦੱਸਿਆ ਤਾਂ ਉਸ ਨੇ ਸੰਦੀਪ ਨੂੰ ਉਸ ਦੀ ਸਿੱਖਿਆ ਸਬੰਧੀ ਜਾਣਕਾਰੀ ਸਬਜ਼ੀ ਦੇ ਸਟਾਲ 'ਤੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਨੂੰ ਉਸ ਦੀ ਯੋਗਤਾ ਤੇ ਸਰਕਾਰਾਂ ਦੀ ਅਣਗਹਿਲੀ ਬਾਰੇ ਪਤਾ ਲੱਗ ਸਕੇ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਦਾ ਰਹਿਣ ਵਾਲਾ ਸੰਦੀਪ ਸਿੰਘ ਪੀਐਚਡੀ, ਐਲਐਲਬੀ, ਐਲਐਲਐਮ, ਐਮਏ ਦੀ ਪੜ੍ਹਾਈ ਕਰਨ ਤੋਂ ਬਾਅਦ ਸਬਜ਼ੀ ਵੇਚ ਰਿਹਾ ਹੈ। ਪਰਿਵਾਰ ਵਿੱਚ ਸਾਰੇ ਭੈਣ-ਭਰਾਵਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 11 ਸਾਲ ਜੀਐਨਡੀਯੂ ਪਟਿਆਲਾ ਵਿੱਚ ਲਾਅ ਵਿਭਾਗ ਵਿੱਚ ਪੜ੍ਹਾਇਆ ਹੈ ਪਰ ਉਸ ਨੂੰ ਰੈਗੂਲਰ ਨਹੀਂ ਕੀਤਾ ਹੈ। 15 ਚੋਂ 20 ਹਜ਼ਾਰ ਦੀ ਨੌਕਰੀ ਉਤੇ ਵੀ ਤਿੰਨ ਮਹੀਨੇ ਵਿੱਚ ਇਕ ਵਾਰ ਸੈਲਰੀ ਆਉਂਦੀ ਸੀ, ਜਿਸ ਵਿੱਚ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਸੀ।


ਇਸ ਤੋਂ ਬਾਅਦ ਸੰਦੀਪ ਨੇ ਪੀਐਚਡੀ ਸਬਜ਼ੀ ਵਿਕਰੇਤਾ ਦਾ ਬੋਰਡ ਆਪਣੇ ਕਾਰਟ 'ਤੇ ਲਗਾ ਦਿੱਤਾ। ਜਿਸ ਨੂੰ ਲੋਕ ਬਹੁਤ ਗੰਭੀਰਤਾ ਨਾਲ ਦੇਖ ਰਹੇ ਹਨ। ਉਸ ਦੇ ਵਿਦਿਆਰਥੀ ਸੰਦੀਪ ਦੀ ਸਬਜ਼ੀ ਵੇਚਦੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਸੰਦੀਪ ਦਾ ਕਾਰਜ ਖੇਤਰ ਤਰਨਤਾਰਨ ਅਤੇ ਅੰਮ੍ਰਿਤਸਰ ਹੈ।
ਸੰਦੀਪ ਜੋ ਕਿ ਮੂਲ ਰੂਪ ਵਿੱਚ ਭੜੀਵਾਲ ਇਲਾਕੇ ਦਾ ਵਸਨੀਕ ਹੈ, ਨੇ ਲਗਭਗ 11 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਡ-ਹਾਕ ਪ੍ਰੋਫੈਸਰ ਵਜੋਂ ਪੜ੍ਹਾਇਆ ਹੈ। ਆਪਣੀ ਨੌਕਰੀ ਦੌਰਾਨ ਉਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੰਨੇ ਪੈਸੇ ਨਹੀਂ ਕਮਾਏ ਸਨ। ਇਸ ਲਈ ਉਹ ਸਬਜ਼ੀ ਵੇਚਣ ਲਈ ਮਜਬੂਰ ਸੀ।


ਸੰਦੀਪ ਦਾ ਕਹਿਣਾ ਹੈ ਕਿ ਇੰਨਾ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਉਸ ਨੂੰ ਸਬਜ਼ੀਆਂ ਵੇਚਣ ਦਾ ਕੋਈ ਬੁਰਾ ਨਹੀਂ ਲੱਗਦਾ ਕਿਉਂਕਿ ਉਸ ਨੂੰ ਗੁਰੂ ਸਾਹਿਬ ਦਾ ਕਿਰਤ ਕਰੋ ਦਾ ਸੰਦੇਸ਼ ਯਾਦ ਹੈ। ਸੰਦੀਪ ਨੇ ਦੱਸਿਆ ਕਿ ਉਸ ਨੂੰ ਬਤੌਰ ਲੈਕਚਰਾਰ 35 ਹਜ਼ਾਰ ਰੁਪਏ ਤਨਖਾਹ ਮਿਲਦੀ ਸੀ ਪਰ ਉਹ ਰੈਗੂਲਰ ਨਾ ਹੋਣ ਕਾਰਨ ਉਸ ਨੂੰ ਸਾਰਾ ਸਾਲ ਇਹ ਤਨਖਾਹ ਨਹੀਂ ਮਿਲਦੀ ਸੀ। ਉਨ੍ਹਾਂ ਜਦੋਂ ਵੀ ਰੈਗੂਲਰ ਕਰਨ ਲਈ ਅਰਜ਼ੀ ਭੇਜੀ ਤਾਂ ਸਿਫ਼ਾਰਸ਼ਾਂ ਦੀ ਘਾਟ ਅਤੇ ਸਿਆਸੀ ਪਹੁੰਚ ਕਾਰਨ ਨਿਰਾਸ਼ ਹੀ ਹੋਇਆ।


2004 ਵਿੱਚ ਗ੍ਰੈਜੂਏਸ਼ਨ ਕੀਤੀ
ਸੰਦੀਪ ਨੇ ਸਾਲ 2004 ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ ਐਲ.ਐਲ.ਬੀ. 2009 ਵਿੱਚ ਆਈਆਈਐਮ, 2011 ਵਿੱਚ ਐਮ.ਏ.ਪੰਜਾਬੀ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ 2017 ਵਿੱਚ ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਪੀਐਚਡੀ ਪੂਰੀ ਕੀਤੀ।


ਉਸ ਨੇ 2018 ਵਿੱਚ ਐਮਏ ਜਰਨਲਿਜ਼ਮ, ਐਮਏ ਵੂਮੈਨ ਸਟੱਡੀਜ਼, ਐਮਏ ਪੋਲ ਸਾਇੰਸ ਕੀਤੀ ਤੇ ਹੁਣ ਉਹ ਬੀ.ਲਿਬ. ਸੰਦੀਪ ਦਾ ਕਹਿਣਾ ਹੈ ਕਿ ਉਸ ਨੇ ਜੁਲਾਈ ਤੋਂ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲਦੀ ਹੀ ਉਹ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਆਪਣਾ ਕੋਚਿੰਗ ਸੈਂਟਰ ਜਾਂ ਅਕੈਡਮੀ ਸ਼ੁਰੂ ਕਰੇਗਾ। ਇਸ ਦੇ ਲਈ ਉਹ ਪੈਸੇ ਵੀ ਇਕੱਠਾ ਕਰ ਰਿਹਾ ਹੈ।


ਇਹ ਵੀ ਪੜ੍ਹੋ : Delhi Flights News: ਦਿੱਲੀ-ਲਖਨਊ-ਅੰਮ੍ਰਿਤਸਰ ਹਵਾਈ ਅੱਡੇ 'ਤੇ 30 ਤੋਂ ਵੱਧ ਉਡਾਣਾਂ ਲੇਟ, ਧੁੰਦ ਕਾਰਨ ਵਿਜ਼ੀਬਿਲਟੀ ਘਟੀ


ਅੰਮ੍ਰਿਤਸਰ ਤੋਂ ਪਰਮਬੀਰ ਸਿੰਘ ਔਲਖ