ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਤੋਂ ਬਾਅਦ ਕਰੰਸੀ ’ਤੇ ਡਾ. ਭੀਮ ਰਾਓ ਦੀ ਤਸਵੀਰ ਲਾਉਣ ਦੀ ਉੱਠੀ ਮੰਗ
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵਲੋਂ ਭਾਰਤੀ ਕਰੰਸੀ (Indian Currency) ’ਤੇ ਲਕਸ਼ਮੀ-ਗਣੇਸ਼ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਤੋਂ ਬਾਅਦ ਹੁਣ ਕਾਂਗਰਸ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਦਾ ਟਵੀਟ ਸਾਹਮਣੇ ਆਇਆ ਹੈ।
ਚੰਡੀਗੜ੍ਹ: ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵਲੋਂ ਭਾਰਤੀ ਕਰੰਸੀ (Indian Currency) ’ਤੇ ਲਕਸ਼ਮੀ-ਗਣੇਸ਼ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਤੋਂ ਬਾਅਦ ਹੁਣ ਕਾਂਗਰਸ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਦਾ ਟਵੀਟ ਸਾਹਮਣੇ ਆਇਆ ਹੈ।
MP ਮਨੀਸ਼ ਤਿਵਾੜੀ ਨੇ ਟਵੀਟ ’ਚ ਲਿਖਿਆ ਕਿ ਨੋਟਾਂ ਦੀ ਨਵੀਂ ਲੜੀ ’ਤੇ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਕਿਉਂ ਨਹੀਂ ਹੈ? ਇਕ ਪਾਸੇ ਸ਼ਾਂਤੀ ਦੇ ਪ੍ਰਤੀਕ ਮਹਾਤਮਾਂ ਗਾਂਧੀ ਅਤੇ ਦੂਜੇ ਪਾਸੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ
ਮਨੀਸ਼ ਤਿਵਾੜੀ ਨੇ ਲਿਖਿਆ ਕਿ ਅਹਿੰਸਾ, ਸੰਵਿਧਾਨਵਾਦ ਅਤੇ ਸਮਾਨਤਾਵਾਦ ਇੱਕ ਵਿਲੱਖਣ ਸੰਘ ’ਚ ਵਿਲੀਨ ਹੋ ਰਿਹਾ ਹੈ, ਇਹ ਇੱਕਜੁਟਤਾ ਆਧੁਨਿਕ ਭਾਰਤ ਦੀ ਅਦਭੁੱਤ ਪ੍ਰਤਿਭਾ ਨੂੰ ਦਰਸਾਏਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਸੀ ਕਿ ਭਾਰਤੀ ਕਰੰਸੀ ’ਤੇ ਮਹਾਤਮਾ ਗਾਂਧੀ ਦੇ ਨਾਲ ਗਣੇਸ਼ ਭਗਵਾਨ ਅਤੇ ਲਕਸ਼ਮੀ ਜੀ ਦੀਆਂ ਤਸਵੀਰਾਂ ਲਗਾਈਆਂ ਜਾਣ।
ਹਾਲਾਂਕਿ ਕੇਜਰੀਵਾਲ ਦੀ ਇਸ ਮੰਗ ਤੋਂ ਬਾਅਦ ਭਾਜਪਾ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੁਆਰਾ ਚੋਣਾਂ ਦੇ ਮੱਦੇਨਜ਼ਰ 'ਹਿੰਦੂ ਕਾਰਡ' ਖੇਡਿਆ ਜਾ ਰਿਹਾ ਹੈ। ਹਾਲੇ ਇਹ ਮੰਗ ਉੱਠੀ ਹੀ ਸੀ ਕਿ ਇਸ ਤੋਂ ਬਾਅਦ ਮਨੀਸ਼ ਤਿਵਾੜੀ (Manish Tewari) ਨੇ ਨਵੀਂ ਮੰਗ ਰੱਖ ਦਿੱਤੀ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਅਖ਼ਿਲ ਭਾਰਤ ਹਿੰਦੂ ਮਹਾਂਸਭਾ (ABHM) ਨੇ ਮੰਗ ਕੀਤੀ ਸੀ ਭਾਰਤ ਦੀ ਕਰੰਸੀ ’ਤੇ ਮਹਾਤਮਾ ਗਾਂਧੀ ਦੀ ਥਾਂ ਸੁਭਾਸ਼ ਚੰਦਰ ਬੋਸ ਦੀ ਤਸਵੀਰ ਛਾਪੀ ਜਾਵੇ। ਇਸ ਤੋਂ ਇਲਾਵਾ ਕਈ ਆਗੂ ਹੁਣ ਤੱਕ ਰਬਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ ਅਤੇ ਏਪੀਜੇ ਅਬਦੁਲ ਕਲਾਮ ਸਮੇਤ ਕਈ ਭਾਰਤੀ ਹਸਤੀਆਂ ਦੀਆਂ ਤਸਵੀਰਾਂ ਲਗਾਉਣ ਦੀ ਮੰਗਰ ਕਰ ਚੁੱਕੇ ਹਨ। ਹਾਲਾਂਕਿ ਇਸ ਮੁੱਦੇ ’ਤੇ ਆਰ. ਬੀ. ਆਈ (RBI) ਸਪੱਸ਼ਟ ਕਰ ਚੁੱਕਾ ਹੈ ਕਿ ਨੋਟਾਂ ’ਤੇ ਤਸਵੀਰ ਬਦਲੇ ਜਾਣ ਦੀ ਕੋਈ ਯੋਜਨਾ ਨਹੀਂ ਹੈ।