Ludhiana News: ਕੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਵਿਛੜਿਆ ਬੱਚਾ ਲੱਭ ਕੇ ਮਾਪਿਆਂ ਦੇ ਕੀਤਾ ਹਵਾਲੇ
ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਮਿੱਲਰ ਗੰਜ ਦੇ ਰਹਿਣ ਵਾਲਾ ਨਵਾਜ਼ੂ ਬੀਤੀ ਸ਼ਾਮ ਲਾਪਤਾ ਹੋ ਗਿਆ ਸੀ ਜਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਪੁਲਿਸ ਨੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਬੱਚਾ ਆਪਣੇ ਮਾਪਿਆਂ ਨੂੰ ਵੇਖ ਕੇ ਖੁਸ਼ ਹੋ ਗਿਆ ਅਤੇ ਭੱਜ ਕੇ ਮਾਪਿਆਂ ਨੂੰ ਗਲੇ ਲਗਾ ਲਿਆ। ਪੁਲਿਸ ਨੇ ਨਵਾਜ਼ੂ ਨੂੰ ਰੇਖੀ ਸਿਨੇਮਾ ਨੇੜੇ
Ludhiana News: ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਮਿੱਲਰ ਗੰਜ ਦੇ ਰਹਿਣ ਵਾਲਾ ਨਵਾਜ਼ੂ ਬੀਤੀ ਸ਼ਾਮ ਲਾਪਤਾ ਹੋ ਗਿਆ ਸੀ ਜਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਪੁਲਿਸ ਨੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਬੱਚਾ ਆਪਣੇ ਮਾਪਿਆਂ ਨੂੰ ਵੇਖ ਕੇ ਖੁਸ਼ ਹੋ ਗਿਆ ਅਤੇ ਭੱਜ ਕੇ ਮਾਪਿਆਂ ਨੂੰ ਗਲੇ ਲਗਾ ਲਿਆ। ਪੁਲਿਸ ਨੇ ਨਵਾਜ਼ੂ ਨੂੰ ਰੇਖੀ ਸਿਨੇਮਾ ਨੇੜੇ ਤੋਂ ਬਰਾਮਦ ਕੀਤਾ ਸੀ।
ਥਾਣਾ ਕੋਤਵਾਲੀ ਦੀ ਇੰਚਾਰਜ ਨੇ ਦੱਸਿਆ ਕੇ ਬੱਚਾ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਬੱਚਾ ਕਿਸ ਦਾ ਹੈ ਇਸ ਦੀ ਰਿਹਾਇਸ਼ ਦਾ ਪਤਾ ਵਗੈਰਾ ਕੀ ਹੈ, ਕਿਉਂਕਿ ਬੱਚਾ ਬੋਲਣ ਵਿੱਚ ਅਸਮਰਥ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਲੁਧਿਆਣਾ ਨਾਲ ਸਬੰਧਤ ਕਈ ਥਾਵਾਂ ਵੀ ਵਿਖਾਈਆਂ ਪਰ ਬੱਚਾ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ। ਇਸ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਦੇ ਨਾਲ ਸੰਪਰਕ ਕਰਕੇ ਪੁਲਿਸ ਨੇ ਕੜੀ ਮਿਹਨਤ ਦੇ ਨਾਲ ਬੱਚੇ ਦੇ ਮਾਤਾ-ਪਿਤਾ ਨੂੰ ਲੱਭਿਆ। ਉਸ ਨੂੰ ਰਾਹਤ ਲਈ ਬੱਚਿਆਂ ਦੇ ਆਸ਼ਰਮ ਵਿੱਚ ਰੱਖਿਆ ਤੇ ਅੱਜ ਉਸ ਨੂੰ ਆਪਣੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Delhi Railway Station Women died: ਦਿੱਲੀ ਰੇਲਵੇ ਸਟੇਸ਼ਨ 'ਚ ਜਮ੍ਹਾਂ ਹੋਏ ਪਾਣੀ 'ਚ ਕਰੰਟ ਆਉਣ ਨਾਲ ਔਰਤ ਦੀ ਮੌਤ
ਆਪਣੇ ਬੱਚੇ ਨੂੰ ਵਾਪਸ ਮਿਲ ਕੇ ਮਾਪੇ ਕਾਫੀ ਖੁਸ਼ ਹੋਏ ਤੇ ਪੁਲਿਸ ਨੇ ਅੱਗੇ ਤੋਂ ਉਸ ਦਾ ਧਿਆਨ ਰੱਖਣ ਲਈ ਕਿਹਾ ਹੈ। ਕਿਉਂਕਿ ਅਜਿਹੇ ਬੱਚਿਆਂ ਦੇ ਗੁਆਚਣ ਉਤੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਅਜਿਹੇ ਬੱਚੇ ਆਪਣਾ ਨਾਮ ਵਗੈਰਾ ਵੀ ਨਹੀਂ ਦੱਸ ਸਕਦੇ, ਜਿਸ ਕਾਰਨ ਪੁਲਿਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਾਬਿਲੇਗੌਰ ਹੈ ਕਿ ਅੰਤਰਰਾਸ਼ਟਰੀ ਪੱਧਰ ਉਤੇ ਬੱਚਿਆਂ ਦੀ ਸਮੱਗਲਿੰਗ ਦੇ ਵੱਧ ਰਹੇ ਕੇਸਾਂ ਕਾਰਨ ਪੁਲਿਸ ਹਮੇਸ਼ਾ ਸੁਚੇਤ ਰਹਿੰਦੀ ਹੈ। ਬੱਚਿਆਂ ਦੀ ਖ਼ਰੀਦੋ-ਫਰੋਖਤ ਕਰਨ ਵਾਲਿਆਂ ਵਿਰੁੱਧ ਪੁਲਿਸ ਨੇ ਵੱਡੀ ਮੁਹਿੰਮ ਵਿੱਢੀ ਹੋਈ ਹੈ।
ਇਹ ਵੀ ਪੜ੍ਹੋ : Lawrence Bishnoi Gang: ਲਾਰੈਂਸ ਬਿਸ਼ਨੋਈ ਗਿਰੋਹ ਦੀ ਆੜ 'ਚ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ