Nangal News (ਬਿਮਲ ਸ਼ਰਮਾ) : ਨੰਗਲ ਦੇ ਰੇਲਵੇ ਰੋਡ ਵਿਖੇ ਕਨਫੈਕਸ਼ਰੀ ਦੀ ਦੁਕਾਨ ਕਰਦੇ ਵਿਸ਼ਵ ਹਿੰਦੂ ਪਰਿਸ਼ਦ ਦਾ ਨੰਗਲ ਇਕਾਈ ਦਾ ਪ੍ਰਧਾਨ ਵਿਕਾਸ ਅਗਰਵਾਲ ਬੱਗਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇਲਾਕੇ ਦੇ ਮੋਹਤਬਰ ਲੋਕਾਂ ਤੇ ਸਥਾਨਕ ਦੁਕਾਨਦਾਰਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਗਏ।


COMMERCIAL BREAK
SCROLL TO CONTINUE READING


ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਹੁਣ ਉਨ੍ਹਾਂ ਦੇ ਇੱਕ ਦੁਕਾਨਦਾਰ ਸਾਥੀ ਦਾ ਕਤਲ ਹੋ ਗਿਆ ਹੈ। ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿੱਚ ਲਗਾਤਾਰ ਅਸਫਲ ਰਹੀ ਹੈ। ਗੁੱਸੇ ਵਿੱਚ ਆਏ ਪਰਿਵਾਰ ਵੱਲੋਂ ਅੱਜ ਐਮਪੀ ਕੋਠੀ ਨੰਗਲ ਦੇ ਕੋਲ ਮੁੱਖ ਮਾਰਗ ਉੱਤੇ ਜਾਮ ਲਗਾ ਦਿੱਤਾ ਗਿਆ।


ਪੁਲਿਸ ਪ੍ਰਸ਼ਾਸਨ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜ੍ਹੇ ਤਾਂ ਜੋ ਨੰਗਲ ਦਾ ਮਾਹੌਲ ਖਰਾਬ ਨਾ ਹੋ ਸਕੇ। ਇਸ ਸਬੰਧੀ ਐਸਡੀਐਮ ਨੰਗਲ ਨੇ ਕਿਹਾ ਕਿ ਮੁਲਜ਼ਮ ਜਲਦ ਫੜ੍ਹ ਲਏ ਜਾਣਗੇ।



ਕੱਲ੍ਹ ਨੰਗਲ ਦੇ ਰੇਲਵੇ ਰੋਡ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦੀ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਦੁਕਾਨ ਉਤੇ ਬੈਠੇ ਹੋਏ ਤੇ ਨਾਲ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿਵਲ ਹਸਪਤਾਲ ਨੰਗਲ ਜਦੋਂ ਉਨ੍ਹਾਂ ਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਸਮੇਂ ਤੋਂ ਹੀ ਪੁਲਿਸ ਪ੍ਰਸ਼ਾਸਨ ਨੰਗਲ ਰੇਲਵੇ ਰੋਡ ਉਤੇ ਸੀਸੀਟੀਵੀ ਫੁਟੇਜ ਦੇਰ ਰਾਤ ਖੰਗਾਲਦੀ ਰਹੀ।



ਉਨ੍ਹਾਂ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਦੀ ਫੋਟੋ ਕੈਮਰੇ ਵਿੱਚ ਕੈਦ ਹੋਈ ਹੈ। ਉਸ ਦੇ ਆਧਾਰ ਉਤੇ ਪੁਲਿਸ ਦੇਰ ਰਾਤ ਸਬੂਤਾਂ ਦੀ ਤਲਾਸ਼ ਵਿੱਚ ਨੰਗਲ ਵਿੱਚ ਘੁੰਮਦੀ ਰਹੀ। ਹਾਲੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਪਰਿਵਾਰ ਨੇ ਬੀਤੇ ਦਿਨ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਐਮਪੀ ਕੋਠੀ ਕੋਲ ਹਾਈਵੇ ਜਾਮ ਕੀਤਾ ਜਾਵੇਗਾ। ਕਈ ਰਾਜਨੀਤਿਕ ਪਾਰਟੀ ਦੇ ਆਗੂ ਵੀ ਧਰਨੇ ਵਿੱਚ ਪਹੁੰਚੇ ਹਨ ਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ।


ਐਸਐਚਓ ਦਾ ਕੀਤਾ ਤਬਾਦਲਾ


ਡੀਆਈਜੀ ਰੋਪੜ ਰੇਂਜ ਨਿਲਾਬਰੀ ਜਗਦਲੇ ਨੇ ਧਰਨੇ ਉਤੇ ਠੇ ਪਰਿਵਾਰ ਵਾਲਿਆਂ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਤੇ ਉਸਦੇ ਪਿੱਛੇ ਸਾਜਿਸ਼ਕਰਤਾਵਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਕੁਝ ਲੋਕਾਂ ਨੂੰ ਰਾਊਂਡਅਪ ਕੀਤਾ ਹੋਇਆ ਹੈ ਅਤੇ ਇੰਟੈਰੋਗੇਸ਼ਨ ਚੱਲ ਰਹੀ ਹੈ। ਐਸਐਚਓ ਨੰਗਲ ਦਾ ਤਬਾਦਲਾ ਤੁਰੰਤ ਕਰ ਦਿੱਤਾ ਗਿਆ ਹੈ ਅਤੇ ਡੀਐਸਪੀ ਵੀ ਨੰਗਲ ਵਿੱਚ ਡਿਪਿਊਟ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਕਾਤਲਾਂ ਸਬੰਧੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਸੂਹ ਦੇਣ ਵਾਲਾ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।


ਇਹ ਵੀ ਪੜ੍ਹੋ : Salman Khan Firing News: ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਮੌਕੇ 'ਤੇ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ