ਚੰਡੀਗੜ: ਅੱਜ ਦੇ ਦੌਰ ਵਿਚ ਧੀਆਂ ਵੀ ਕਿਸੇ ਤੋਂ ਘੱਟ ਨਹੀਂ,ਆਪਣੀ ਮਿਹਨਤ ਸਦਕਾ ਧੀਆਂ ਨੇ ਬਹੁਤ ਖੂਬ ਨਾਮ ਕਮਾਇਆ ਅਤੇ ਉੱਚਾਈਆਂ ਤੱਕ ਪਹੁੰਚੀਆਂ ਹਨ।


COMMERCIAL BREAK
SCROLL TO CONTINUE READING

 


ਅਜਿਹਾ ਹੀ ਕਰ ਦਿਖਾਇਆ ਪੰਜਾਬ ਦੇ ਖਰੜ ਹਲਕੇ ਦੇ ਅਧੀਨ ਆਉਂਦੇ ਪਿੰਡ ਖਾਨਪੁਰ ਦੀ ਧੀ ਜਸਪ੍ਰੀਤ ਕੌਰ ਨੇ ਜੋ ਕਿ ਆਪਣੀ ਮਿਹਨਤ ਸਦਕਾ ਭਾਰਤੀ ਸੈਨਾ ‘ਚ ਲੈਫਟੀਨੈਂਟ ਭਰਤੀ ਹੋਈ।  ਗਰੀਬ ਪਰਿਵਾਰ ਵਿੱਚੋਂ ਉੱਠ ਕੇ ਇਸ ਮੁਕਾਮ ਤੱਕ ਪਹੁੰਚਣਾ ਹੋਰਨਾ ਕੁੜੀਆਂ ਲਈ ਵੀ ਪ੍ਰੇਰਨਾ ਸਰੋਤ ਹੈ।


 


ਦੱਸ ਦੇਈਏ ਕਿ 30 ਜੁਲਾਈ ਨੂੰ ਚੇਨਈ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਜਸਪ੍ਰੀਤ ਕੌਰ ਦੇ ਮੋਢਿਆ ‘ਤੇ ਲੈਫਟੀਨੈਂਟ ਦਾ ਸਟਾਰ ਉਹਨਾਂ ਤੇ ਮਾਤਾ-ਪਿਤਾ ਵੱਲੋ ਲਗਾਇਆ ਗਿਆ।  ਪਿੰਡ ਖਾਨਪੁਰ ਦੀ ਧੀ ਵੱਲੋਂ ਪਿੰਡ ਦਾ ਨਾਮ ਪੂਰੇ ਭਾਰਤ ਵਿਚ ਮਸ਼ਹੂਰ ਕਰਨ 'ਤੇ ਪਿੰਡ ਵਾਸੀਆਂ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।


 


ਜਿਕਰਯੋਗ ਹੈ ਕਿ ਜਸਪ੍ਰੀਤ ਆਪਣੇ ਨਾਨਕੇ ਪਿੰਡ ਖਾਨਪੁਰ ਜ਼ਿਲ੍ਹਾ ਐਸ. ਏ. ਐਸ. ਨਗਰ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਇਸ ਲਈ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਨਾਨੀ ਕੇਸਰ ਕੌਰ ਨੂੰ ਦਿੰਦੀ ਹੈ। ਉਸਦਾ ਕਹਿਣਾ ਹੈ ਕਿ ਨਾਨੀ ਦੀ ਪ੍ਰੇਰਨਾ ਸਦਕਾ ਹੀ ਅੱਜ ਉਹ ਇਸ ਮੁਕਾਮ ਤੱਕ ਪਹੁੰਚੀ ਅਤੇ ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਜਸਪ੍ਰੀਤ ਕੌਰ ਪਿੰਡ ਆਵੇਗੀ ਤਾਂ ਉਸਦਾ ਸਵਾਗਤ ਬੜੀ ਧੂਮ-ਧਾਮ ਨਾਲ ਕੀਤਾ ਜਾਵੇਗਾ ਤਾਂ ਜੋ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ।


 


WATCH LIVE TV